ਕੀ ‘ਹਸ਼ਰ’ ਫ਼ਿਲਮ ਦਾ ਬਣਨ ਜਾ ਰਿਹਾ ਹੈ ਸੀਕਵਲ …!

By  Rupinder Kaler September 2nd 2019 05:34 PM

ਗਾਇਕ ਤੇ ਅਦਾਕਾਰ ਬੱਬੂ ਮਾਨ ਦੀ ਹਿੱਟ ਫ਼ਿਲਮ ‘ਹਸ਼ਰ’ ਦਾ ਸੀਕਵਲ ਬਣਨ ਜਾ ਰਿਹਾ ਹੈ । ਇਸ ਦਾ ਭਾਵੇਂ ਆਫ਼ੀਸ਼ੀਅਲ ਐਲਾਨ ਨਹੀਂ ਕੀਤਾ ਗਿਆ, ਪਰ ਖ਼ਬਰਾਂ ਦੀ ਮੰਨੀਏ ਤਾਂ ਫ਼ਿਲਮ ਦੀ ਪੁਰਾਣੀ ਟੀਮ ‘ਹਸ਼ਰ-2’ ਨੂੰ ਲੈ ਇਕ ਵਾਰ ਫਿਰ ਤੋਂ ਇੱਕਠੀ ਹੋ ਰਹੀ ਹੈ। ਇੱਥੇ ਹੀ ਬਸ ਨਹੀਂ ਗੌਰਵ ਤੇ੍ਰਹਨ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ‘ਹਸ਼ਰ-2’ ਫ਼ਿਲਮ ਬਣ ਰਹੀ ਹੈ ।

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ‘ਹਸ਼ਰ’ ਫ਼ਿਲਮ ਮਾਸਟਰ ਤਰਲੋਚਨ ਸਿੰਘ ਦੀ ਲਿਖੀ ਸੀ ਤੇ ਗੌਰਵ ਤੇ੍ਰਹਨ ਨੇ ਡਾਇਰੈਕਟ ਕੀਤੀ ਸੀ । ਹਸ਼ਰ ਵਿੱਚ ਬੱਬੂ ਮਾਨ ਦੇ ਨਾਲ ਗੁਰਲੀਨ ਚੋਪੜਾ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ ।

ਹਸ਼ਰ ਫ਼ਿਲਮ ਵਿੱਚ ਕੰਮ ਕਰਨ ਵਾਲੇ ਹੋਰ ਸਿਤਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਰਾਣਾ ਰਣਬੀਰ, ਡੈਵੀ ਸਿੰਘ, ਵਿਕਟਰ ਜੌਹਨ, ਗੁਰਕਿਰਤ, ਸਤਵੰਤ ਕੌਰ, ਕਰਤਾਰ ਚੀਮਾ, ਅਨੀਤਾ ਦੇਵਗਨ, ਹਰਦੀਪ ਗਿੱਲ ਅਤੇ ਸੁਦੇਸ਼ ਲਹਿਰੀ ਵਰਗੇ ਕਲਾਕਾਰਾਂ ਇਸ ਵਿੱਚ ਨਜ਼ਰ ਆਏ ਸਨ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਗੌਰਵ ਤੇ੍ਰਹਨ ਬੱਬੂ ਮਾਨ ਦੇ ਕਾਫੀ ਕਰੀਬੀ ਹਨ । ਬੱਬੂ ਮਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਤੋਂ ਗੌਰਵ ਤੇ੍ਰਹਨ ਦੇ ਨਾਲ ਜੁੜੇ ਹੋਏ ਹਨ । ਹਸ਼ਰ-2 ਫ਼ਿਲਮ ਬਣੇਗੀ ਜਾ ਨਹੀਂ ਪਰ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਹੈ ।

Related Post