ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ 'ਲੱਕ 28 ਕੁੜੀ ਦਾ', ਕਈ ਰਿਕਾਰਡ ਕਾਇਮ ਕੀਤੇ ਹਨ ਇਸ ਗੀਤਕਾਰ ਨੇ

By  Rupinder Kaler March 25th 2019 12:29 PM -- Updated: March 26th 2019 10:23 AM

ਸੰਗਰੂਰ ਦਾ ਪਿੰਡ ਬਡਰੁੱਖਾ ਇਤਿਹਾਸ ਵਿੱਚ ਖ਼ਾਸ ਥਾਂ ਰੱਖਦਾ ਹੈ ਕਿਉਂਕਿ ਇਸ ਪਿੰਡ ਵਿੱਚ ਸ਼ੇਰ ਏ ਪੰਜਾਬ ਯਾਨੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ । ਬਡਰੁੱਖਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਰਹਿੰਦੇ ਸਨ । ਪਰ ਸੰਗੀਤ ਜਗਤ ਵਿੱਚ ਵੀ ਇਸ ਪਿੰਡ ਦੀ ਖ਼ਾਸ ਥਾਂ ਹੈ ਕਿਉਂਕਿ ਇਸ ਪਿੰਡ ਦੇ ਹੀ ਰਹਿਣ ਵਾਲੇ ਹਨ ਉੱਘੇ ਗੀਤਕਾਰ ਬਚਨ ਬੇਦਿਲ ।

bachan bedil bachan bedil

ਇਸ ਗੀਤਕਾਰ ਨੇ ਅਪਣੀ ਕਲਮ ਵਿੱਚੋਂ ਕਈ ਹਿੱਟ ਗੀਤ ਦਿੱਤੇ ਹਨ ।ਬਚਨ ਬੇਦਿਲ ਦੇ ਸੰਗੀਤ ਜਗਤ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਕਾਲਜ ਦੇ ਦਿਨਾਂ ਵਿੱਚ ਕੁਲਦੀਪ ਮਾਣਕ, ਮੁਹੰਮਦ ਸਦੀਕ ਸਮੇਤ ਹੋਰ ਕਈ ਗਾਇਕਾਂ ਦੇ ਗਾਣੇ ਸੁਣਨ ਦਾ ਸ਼ੌਂਕ ਸੀ । ਇਸ ਸ਼ੌਂਕ  ਨੇ ਹੀ ਉਹਨਾਂ ਨੂੰ ਲਿਖਣ ਵੱਲ ਪ੍ਰੇਰਿਤ ਕੀਤਾ ਸੀ । ਬਚਨ ਬੇਦਿਲ ਮੁਤਾਬਿਕ ਉਹਨਾਂ ਦਾ ਪਹਿਲਾ ਗਾਣਾ 1985 ਵਿੱਚ ਸੁਰਿੰਦਰ ਛਿੰਦਾ ਨੇ ਗਾਇਆ ਸੀ । ਬੇਦਿਲ ਦਾ ਇਹ ਗਾਣਾ ਕੋਈ ਖ਼ਾਸ ਨਹੀਂ ਸੀ ਚੱਲਿਆ ।

bachan bedil bachan bedil

ਪਰ 1988 ਵਿੱਚ ਉਹਨਾਂ ਦਾ ਇੱਕ ਹੋਰ ਗਾਣਾ ਰੰਗਲੀ ਚਰਖੀ ਆਇਆ ਸੀ । ਇਹ ਗਾਣਾ ਸੁਪਰ ਹਿੱਟ ਰਿਹਾ । ਇਹ ਗੀਤ ਕੁਲਦੀਪ ਮਾਣਕ ਨੇ ਗਾਇਆ ਸੀ । ਇਸ ਗਾਣੇ ਤੋਂ ਪਹਿਲਾਂ ਬੇਦਿਲ ਨੇ ਕੁਲਦੀਪ ਮਾਣਕ ਨੂੰ ਕਈ ਗਾਣੇ ਸੁਣਾਏ ਸਨ, ਪਰ ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਨੇ ਮਾਣਕ ਨੂੰ ਰੰਗਲੀ ਚਰਖੀ ਦੀ ਸਿਫਾਰਸ਼ ਕੀਤੀ ਸੀ । ਮਾਣਕ ਦੀ ਅਵਾਜ਼ ਵਿੱਚ ਇਹ ਗਾਣਾ ਸੁਪਰਹਿੱਟ ਰਿਹਾ ।

https://www.youtube.com/watch?v=EHr2RY-xWFc

ਗੀਤਕਾਰੀ ਦੇ ਖੇਤਰ ਵਿੱਚ ਬਚਨ ਬੇਦਿਲ ਦੇ ਨਾਂ ਤੇ ਇੱਕ ਰਿਕਾਰਡ ਵੀ ਰਿਹਾ ਹੈ । ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਜਿੰਨੇ ਵੀ ਗੀਤ ਲਿਖੇ ਉਹ ਸਾਰੇ ਦੇ ਸਾਰੇ ਰਿਕਾਰਡ ਹੋਏ ਹਨ ਕਿਉਂਕਿ ਬੇਦਿਲ ਦੇ ਗਾਣਿਆਂ ਨੂੰ ਬਹੁਤ ਸਾਰੇ ਗਾਇਕ ਗਾਉਣਾ ਪਸੰਦ ਕਰਦੇ ਸਨ । ਰਣਜੀਤ ਮਨੀ ਵੱਲੋਂ ਗਾਇਆ ਗੀਤ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਬਹੁਤ ਹੀ ਮਕਬੂਲ ਹੋਇਆ । ਬੇਦਿਲ ਦਾ ਇਹ ਗਾਣਾ 1992  ਦੇ ਨੇੜੇ ਤੇੜੇ ਰਿਲੀਜ਼ ਹੋਇਆ ਸੀ ।

https://www.youtube.com/watch?v=meGswTIO6_0

ਬੇਦਿਲ ਨੇ ਲਗਭਗ 500 ਗੀਤ ਲਿੱਖੇ ਹਨ । ਲੱਕ 28 ਕੁੜੀ ਦਾ ਦਿਲਜੀਤ ਦੋਸਾਂਝ ਨੇ ਗਾਇਆ ਹੈ ਜਿਹੜਾ ਕਿ ਸੁਪਰ ਹਿੱਟ ਰਿਹਾ ਹੈ । ਇਸ ਤੋਂ ਇਲਾਣਾ ਗਿੱਪੀ ਗਰੇਵਾਲ, ਹਰਜੀਤ ਹਰਮਨ, ਦਿਲਸ਼ਾਦ ਅਖ਼ਤਰ, ਦਵਿੰਦਰ ਕੋਹੀਨੂਰ ਸਮੇਤ ਹੋਰ ਕਈ ਗਾਇਕਾਂ ਨੇ ਉਹਨਾਂ ਦੇ ਗਾਣੇ ਗਾਏ ਹਨ ।

https://www.youtube.com/watch?v=IfUPvg3OeuE

ਬਾਲੀਵੁੱਡ ਵਿੱਚ ਵੀ ਬਚਨ ਬੇਦਿਲ ਦੇ ਕਈ ਗੀਤ ਆਏ ਹਨ । ਮਹਿੰਦਰ ਕਪੂਰ, ਅਨੁਰਾਧਾ ਪੋਡਵਾਲ, ਰਾਹਤ ਫਤਿਹ ਅਲੀ ਸਮੇਤ ਸੁਖਵਿੰਦਰ ਸਿੰਘ ਨੇ ਵੀ ਉਹਨਾਂ ਦੇ ਗਾਣੇ ਗਾਏ ਹਨ । ਬਚਨ ਬੇਦਿਲ ਨੇ ਕਈ ਧਾਰਮਿਕ ਗਾਣੇ ਵੀ ਲਿਖੇ ਹਨ ਜਿਹੜੇ ਕਿ ਬਹੁਤ ਹੀ ਮਕਬੂਲ ਹੋਏ ਹਨ ।

https://www.youtube.com/watch?v=Cxglvvh53rM

ਬੇਦਿਲ ਨੇ ਉਘੇ ਫ਼ਿਲਮ ਪ੍ਰੋਡਿਊਸਰ ਰਵਿੰਦਰ ਰਵੀ ਦੀਆਂ ਕਈ ਫ਼ਿਲਮਾਂ ਦੇ ਗੀਤ ਵੀ ਲਿਖੇ ਹਨ । ਦਿਲਜੀਤ ਦੋਸਾਂਝ ਦੀ ਫ਼ਿਲਮ ਲੌਆਇਨਸ ਆਫ ਪੰਜਾਬ ਦੇ ਗਾਣੇ ਵੀ ਬੇਦਿਲ ਨੇ ਹੀ ਲਿਖੇ ਸਨ ।

bachan bedil bachan bedil

ਬਚਨ ਬੇਦਿਲ ਹੁਣ ਸਾਹਿਤ ਦੇ ਖੇਤਰ ਵਿੱਚ ਵੀ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ । ਕੁਝ ਸਮਾਂ ਪਹਿਲਾਂ ਹੀ ਉਹਨਾਂ ਦਾ ਕਾਵਿ ਸੰਗ੍ਰਿਹ ਪਿੰਡ ਅਵਾਜ਼ਾ ਮਾਰਦਾ ਆਇਆ ਹੈ । ਬਚਨ ਬੇਦਿਲ ਹੁਣ ਆਪਣੇ ਬੇਟੇ ਅਰਮਾਨ ਦੀ ਜ਼ਿੰਦਗੀ ਵਿੱਚ ਸੰਗੀਤ ਦੇ ਉਹ ਪੂਰਨੇ ਪਾ ਰਿਹਾ ਹੈ ਜਿਨ੍ਹਾਂ ਤੇ ਚੱਲ ਅਰਮਾਨ ਸੰਗੀਤ ਦੇ ਖੇਤਰ ਦਾ ਚਮਕਦਾ ਸਿਤਾਰਾ ਬਣ ਰਿਹਾ ਹੈ ।

Related Post