ਸਵੇਰੇ ਉੱਠ ਕੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਵੱਧ ਸਕਦਾ ਹੈ ਭਾਰ

By  Rupinder Kaler September 10th 2020 04:09 PM

ਅੱਜ ਮੋਟਾਪਾ ਹਰ ਚੌਥੇ ਬੰਦੇ ਦੀ ਸਮੱਸਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਸਵੇਰੇ ਉੱਠਣ ਤੋਂ ਬਾਅਦ ਜੋ ਵੀ ਤੁਸੀਂ ਕਰਦੇ ਹੋ ਉਸ ਦਾ ਸਿੱਧਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ। ਕੁਝ ਮਾੜੀਆਂ ਆਦਤਾਂ ਤੁਹਾਡਾ ਭਾਰ ਵੀ ਵਧਾ ਸਕਦੀਆਂ ਹਨ । ਬਹੁਤ ਜ਼ਿਆਦਾ ਸੌਂਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ । ਜੇ ਤੁਸੀਂ ਰਾਤ ਨੂੰ ਨੌਂ ਘੰਟੇ ਤੋਂ ਵੱਧ ਸੌਂ ਰਹੇ ਹੋ, ਤਾਂ ਤੁਸੀਂ ਓਵਰਸਲੀਪ ਕਰ ਰਹੇ ਹੋ। ਸਵੇਰੇ ਉੱਠਣਾ ਅਤੇ ਪਾਣੀ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਾ ਚੰਗੀ ਆਦਤ ਹੈ।

ਪਾਣੀ ਸਰੀਰ 'ਚ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦਾ ਹੈ ਅਤੇ ਤੁਹਾਨੂੰ ਜ਼ਿਆਦਾ ਖਾਣ ਤੋਂ ਬਚਾਉਂਦਾ ਹੈ। ਜੇ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ, ਤਾਂ ਇਹ ਤੁਹਾਡੇ ਮੋਟਾਬੋਲੀਜ਼ਮ ਨੂੰ ਪ੍ਰਭਾਵਤ ਕਰਦਾ ਹੈ। ਜਿਸ ਕਾਰਨ ਸਰੀਰ ਦੀ ਇੰਟਰਨਲ ਕਲੋਕ 'ਚ ਵਿਘਨ ਪੈ ਸਕਦਾ ਹੈ।

ਸਵੇਰੇ ਧਿਆਨ ਲਗਾਉਣ ਨਾਲ ਤੁਸੀਂ ਭਾਰ ਘਟਾ ਸਕਦੇ ਹੋ। ਮੈਡੀਟੇਸ਼ਨ ਤਣਾਅ ਵਧਾਉਣ ਵਾਲੇ ਹਾਰਮੋਨ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦਾ ਹੈ । ਕਸਰਤ ਤੁਹਾਡਾ ਭਾਰ ਘਟਾਉਣ ਲਈ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਨਿਯਮਤ ਤੌਰ 'ਤੇ ਕਸਰਤ ਕਰਦੇ ਹੋ, ਤਾਂ ਫੈਟ ਬਰਨ ਕਰਨ ਦਾ ਇਹ ਇਕ ਸ਼ਾਨਦਾਰ ਢੰਗ ਹੈ।

Related Post