ਬਾਦਸ਼ਾਹ ਨੇ ਕਿਹਾ ਹੁਣ ਵੇਲਾ ਆ ਗਿਆ ਹੈ ਜ਼ਖਮੀ ਜਵਾਨਾਂ ਤੇ ਸ਼ਹੀਦਾਂ ਦੇ ਪਰਿਵਾਰ ਨਾਲ ਖੜੇ ਹੋਣ ਦਾ, ਦੇਖੋ ਵੀਡੀਓ

By  Aaseen Khan February 16th 2019 06:28 PM

ਬਾਦਸ਼ਾਹ ਨੇ ਕਿਹਾ ਹੁਣ ਵੇਲਾ ਆ ਗਿਆ ਹੈ ਜ਼ਖਮੀ ਜਵਾਨਾਂ ਤੇ ਸ਼ਹੀਦਾਂ ਦੇ ਪਰਿਵਾਰ ਨਾਲ ਖੜੇ ਹੋਣ ਦਾ, ਦੇਖੋ ਵੀਡੀਓ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਰਾ ਦੇਸ਼ ਇੱਕ ਜੁੱਟ ਹੋ ਚੁੱਕਿਆ ਹੈ। ਜਿੱਥੇ ਆਮ ਲੋਕਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੋਈ ਨਾ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਫਿਲਮੀ ਸਿਤਾਰੇ ਵੀ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆਏ ਹਨ। ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੱਡੀ ਰਕਮ ਦੀ ਮਾਲੀ ਮਦਦ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਦੇਣ ਦਾ ਐਲਾਨ ਕੀਤਾ ਹੈ।

 

View this post on Instagram

 

What happened in Pulwama can neither be forgotten nor forgiven. But its time to let our soldiers know that we stand with them. Many of the shaheed jawaans have left their families without any earning sources. It is time to contribute and help their families, children and wives and parents. To show them that we all stand with them and assure them of a future full of opportunities. Please donate through various platforms available. Whatever amount you can. Remember, they protect us and keep us safe and they deserve every bit of help and support. Donate karo, contribute karo. JAI HIND ??

A post shared by BADSHAH (@badboyshah) on Feb 16, 2019 at 3:01am PST

ਜਿੰਨ੍ਹਾਂ 'ਚ ਅਮਿਤਾਬ ਬੱਚਨ, ਐਮੀ ਵਿਰਕ ਅਤੇ ਰਣਜੀਤ ਬਾਵਾ ਵੀ ਸ਼ਾਮਿਲ ਹੈ। ਹੁਣ ਰੈਪ ਸਟਾਰ ਬਾਦਸ਼ਾਹ ਵੀ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਅੱਗੇ ਆਏ ਹਨ। ਉਹਨਾਂ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਆਪਾਂ ਸਾਰਿਆਂ ਨੇ ਜੋਸ਼ 'ਚ ਬਹੁਤ ਵੀਡੀਓ ਅਤੇ ਤਸਵੀਰਾਂ ਪੋਸਟ ਕਰ ਲਈਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦਾ ਸਹਾਰਾ ਬਣਨ ਦਾ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਪਏ ਜਵਾਨਾਂ ਦੀ ਮਦਦ ਦਾ। ਉਹਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਮੈਂ ਕਰ ਸਕਦਾ ਹਾਂ ਕਰਾਂਗਾ ਜਿੰਨ੍ਹਾਂ ਤੁਹਾਡੇ ਤੋਂ ਹੁੰਦਾ ਹੈ ਆਪਣਾ ਹਿੱਸਾ ਪਾਓ।

ਹੋਰ ਵੇਖੋ : ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਵੀ ਆਏ ਪੁਲਵਾਮਾ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਜਵਾਨਾਂ ਦੇ ਪਰਿਵਾਰ ਦੀ ਮਦਦ ਲਈ ਅੱਗੇ

 

View this post on Instagram

 

????No words ??Maharaj bhala karan sab da ?? Shanti te himmat den pariwaran nu ????

A post shared by Ranjit Bawa (@ranjitbawa) on Feb 15, 2019 at 9:12pm PST

ਪੁਲਵਾਮਾ ‘ਚ ਹੋਏ ਇਸ ਕਾਇਰਾਨਾ ਅੱਤਵਾਦੀ ਹਮਲੇ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਸਦਮੇ ‘ਚ ਹੈ। ਹਰ ਇੱਕ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਹਮਲੇ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਹਮਲੇ ‘ਚ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹਨਾਂ ਸ਼ਹੀਦਾਂ ‘ਚ ਦੇਸ਼ ਦੇ ਕੋਨੇ ਕੋਨੇ ਤੋਂ ਜਵਾਨ ਸ਼ਾਮਿਲ ਹਨ। ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਹਨ।

Related Post