ਵੀਤ ਬਲਜੀਤ ਅਤੇ ਅਫਸਾਨਾ ਖ਼ਾਨ ਆਪਣੇ ਨਵੇਂ ਗੀਤ ਨਾਲ ਪਾ ਰਹੇ ਧੱਕ, ਵੀਡੀਓ ਦਰਸ਼ਕਾਂ ਨੂੰ ਆ ਰਹੀ ਪਸੰਦ

By  Shaminder August 25th 2020 11:49 AM

ਵੀਤ ਬਲਜੀਤ ਆਪਣੇ ਨਵੇਂ ਗੀਤ ‘ਬਦਮਾਸ਼ੀ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ‘ਚ ਵੀਤ ਬਲਜੀਤ ਦੇ ਦਾ ਸਾਥ ਦਿੱਤਾ ਹੈ ਬੁਲੰਦ ਆਵਾਜ਼ ਦੀ ਮਾਲਕ ਅਫਸਾਨਾ ਖ਼ਾਨ ਨੇ । ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗੀਤ ਨੂੰ ਚਾਰ ਚੰਨ ਲਾ ਦਿੱਤੇ ਨੇ ।ਇਸ ਗੀਤ ਦੇ ਬੋਲ ਉਨ੍ਹਾਂ ਨੇ ਖੁਦ ਲਿਖੇ ਨੇ ਅਤੇ ਖੁਦ ਹੀ ਇਸ ਗੀਤ ਦੇ ਬੋਲ ਲਿਖੇ ਨੇ ।

ਇਸ ਗੀਤ ‘ਚ ਇੱਕ ਗੱਭਰੂ ਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ, ਜੋ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਹਨ। ਪਰ ਮੁਟਿਆਰ ਗੱਭਰੂ ਦੇ ਅੜਬ ਸੁਭਾਅ ਤੋਂ ਪ੍ਰੇਸ਼ਾਨ ਹੈ । ਜੋ ਨਿੱਤ ਨਵੇਂ ਪੰਗਿਆਂ ਕਰਕੇ ਮੁਟਿਆਰ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਜਿਸ ਦਾ ਗਿਲਾ ਇਸ ਗੀਤ ‘ਚ ਵੀਤ ਬਲਜੀਤ ਕਰ ਰਹੇ ਨੇ। ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/CERmxk4FDxn/

ਵੀਤ ਬਲਜੀਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਉਨ੍ਹਾਂ ਦੇ ਲਿਖੇ ਕਈ ਹਿੱਟ ਗੀਤ ਵੱਡੇ ਗਾਇਕਾਂ ਨੇ ਗਾਏ ਹਨ । ਹੁਣ ਉਹ ਖੁਦ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ਅਤੇ ਇੱਕ ਤੋਂ ਬਾਅਦ ਇੱਕ ਗੀਤ ਕੱਢ ਰਹੇ ਹਨ । ਅਫਸਾਨਾ ਖਾਨ ਦੇ ਕੰਮ ਦੀ ਗੱਲ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਵੀ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Related Post