‘ਗੇਂਦਾ ਫੂਲ’ ਨੂੰ ਲੈ ਕੇ ਜਿਸ ਗੀਤਕਾਰ ਕਰਕੇ ਵਿਵਾਦ ਛਿੜਿਆ ਹੈ, ਉਸ ਗੀਤਕਾਰ ਨੇ ਬਾਦਸ਼ਾਹ ਨੂੰ ਸਿਰਫ਼ ਇੱਕ ਬੇਨਤੀ ਕੀਤੀ ਹੈ …!

By  Rupinder Kaler April 4th 2020 03:30 PM

ਹਾਲੇ ਕੁਝ ਦਿਨ ਪਹਿਲਾਂ ਹੀ ਬਾਦਸ਼ਾਹ ਦਾ ਗਾਣਾ ‘ਗੇਂਦਾ ਫੂਲ’ ਰਿਲੀਜ਼ ਹੋਇਆ ਹੈ । ਇਹ ਗਾਣਾ ਸੂਪਰਡੂਪਰ ਹਿੱਟ ਹੋਇਆ ਹੈ । ਪਰ ਇਸ ਦੇ ਨਾਲ ਹੀ ਇਸ ਗਾਣੇ ਨੂੰ ਲੈ ਕੇ ਵਿਵਾਦ ਵੀ ਚੱਲ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਗਾਣੇ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਬਾਦਸ਼ਾਹ ਨੇ ਇਸ ਗਾਣੇ ਦਾ ਜੋ ਬੰਗਾਲੀ ਹਿੱਸਾ ਹੈ ਉਹ ਚੋਰੀ ਕੀਤਾ ਗਿਆ ਹੈ । ਗਾਣੇ ਵਿੱਚ ਜੋ ਬੋਲ ਸ਼ਾਮਿਲ ਕੀਤੇ ਗਏ ਹਨ ਉਹ ਗੀਤਕਾਰ ਤੇ ਗਾਇਕ ਰਤਨ ਕਹਾਰ ਦੇ ਹਨ । ਇਹਨਾਂ ਬੋਲਾਂ ਲਈ ਗੀਤਕਾਰ ਨੂੰ ਕੋਈ ਕਰੈਡਿਟ ਵੀ ਨਹੀਂ ਦਿੱਤਾ ਗਿਆ । ਇਸ ਮੁੱਦੇ ਤੇ ਬਾਦਸ਼ਾਹ ਨੇ ਵੀ ਆਪਣਾ ਪੱਖ ਰੱਖਿਆ ਹੈ ।

https://www.instagram.com/p/B-Z0eo_AgkM/

ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੇ ਗਾਣੇ ਵਿੱਚ ਜਿਹੜੇ ਬੰਗਾਲੀ ਬੋਲ ਵਰਤੇ ਹਨ ਉਹਨਾਂ ਨੂੰ ਲਿਖਣ ਵਾਲੇ ਨੂੰ ਉਹਨਾਂ ਨੇ ਬਹੁਤ ਲੱਭਿਆ ਪਰ ਉਹ ਮਿਲੇ ਨਹੀਂ ਤੇ ਲਾਕਡਾਊਨ ਨੇ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ । ਭਾਵੇਂ ਬਾਦਸ਼ਾਹ ਬੋਲ ਲਿਖਣ ਵਾਲੇ ਗੀਤਕਾਰ ਨੂੰ ਨਹੀਂ ਲੱਭ ਸਕੇ ਪਰ ਗੀਤਕਾਰ ਰਤਨ ਕਹਾਰ ਨੇ ਉਹਨਾਂ ਨੂੰ ਲੱਭ ਲਿਆ ਹੈ । 1972 ਵਿੱਚ ਇਸ ਗਾਣੇ ਨੂੰ ਲਿਖਣ ਵਾਲੇ ਰਤਨ ਕਹਾਰ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਹੈ ‘ਇਹ ਜਾਣਕੇ ਬਹੁਤ ਚੰਗਾ ਲੱਗ ਰਿਹਾ ਹੈ ਕਿ ਏਨੇਂ ਮਕਬੂਲ ਗਾਇਕ ਨੇ ਮੇਰਾ ਲਿਖਿਆ ਗਾਣਾ ਵਰਤਿਆ ਤੇ ਮੇਰੀ ਮਦਦ ਕਰਨ ਦੀ ਇੱਛਾ ਜਤਾਈ ।

https://www.instagram.com/p/B-UYhgRgxU1/

ਮੈਂ ਉਹਨਾਂ ਦਾ ਗਾਣਾ ਦੇਖਿਆ ਮੈਨੂੰ ਬਹੁਤ ਪਸੰਦ ਆਇਆ । ਮੈਨੂੰ ਆਸ ਹੈ ਕਿ ਬਾਦਸ਼ਾਹ ਮੇਰੀ ਮਦਦ ਕਰਨਗੇ । ਮੈਂ ਉਹਨਾਂ ਤੋਂ ਥੋੜੀ ਆਰਥਿਕ ਮਦਦ ਦੀ ਉਮੀਦ ਕਰ ਰਿਹਾ ਹਾਂ । ਇਸ ਬਦਹਾਲੀ ਵਿੱਚ ਮੈਂ ਉਹਨਾਂ ਤੋਂ ਇਹ ਮਦਦ ਪਾਉਣ ਨੂੰ ਲੈ ਕੇ ਕਾਫੀ ਖੁਸ਼ ਹਾਂ’ । ਉਹਨਾਂ ਨੇ ਕਿਹਾ ‘ਲੋਕ ਮੇਰਾ ਗਾਣਾ ਸੁਣ ਰਹੇ ਹਨ, ਇਹ ਬਹੁਤ ਸ਼ਾਨਦਾਰ ਗੱਲ ਹੈ । ਇਹ ਜਾਣਕੇ ਮੈਂ ਖੁਸ਼ੀ ਤੇ ਮਾਣ ਨਾਲ ਭਰ ਗਿਆ ਹਾਂ ।

https://www.youtube.com/watch?v=vgXYXETSD80

ਮੇਰਾ ਗਾਣਾ ਪਹਿਲਾਂ ਵੀ ਬਹੁਤ ਮਕਬੂਲ ਸੀ ਪਰ ਪੱਛਮੀ ਬੰਗਾਲ ਵਿੱਚ । ਮੈਂ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਬਾਦਸ਼ਾਹ ਵਰਗੇ ਕੱਦ ਵਾਲਾ ਗਾਇਕ ਉਸ ਦਾ ਗਾਣਾ ਗਾਏਗਾ । ਮੈਂ ਚਾਹੁੰਦਾ ਹਾਂ ਕਿ ਬਾਦਸ਼ਾਹ ਮੇਰੇ ਕੋਲ ਆਵੇ ਤੇ ਮੇਰੇ ਨਾਲ ਗੱਲ ਕਰੇ । ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੇਰਾ ਗਾਣਾ ਵਰਤੋਂ ਵਿੱਚ ਲਿਆਂਦਾ । ਜੇਕਰ ਉਹਨਾਂ ਕੋਲ ਸਮਾਂ ਹੋਇਆ ਤਾਂ ਮੈਂ ਸੰਗੀਤ ਤੇ ਵੀ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ’ ।

https://www.instagram.com/p/B-O0betAmlt/

Related Post