ਰੈਪਰ ਬਾਦਸ਼ਾਹ ਨੂੰ ਉਸ ਦੀ ਗਰਲਫ੍ਰੈਂਡ ਨੇ ਇਸ ਵਜ੍ਹਾ ਕਰਕੇ ਦਿੱਤਾ ਸੀ ਛੱਡ, ਦੱਸਿਆ ਦਿਲ ਦਾ ਰਾਜ਼

By  Rupinder Kaler February 4th 2020 12:32 PM

ਬਾਦਸ਼ਾਹ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2006 ਵਿਚ ਕੀਤੀ ਸੀ । ਉਹਨਾਂ ਨੇ ਹੁਣ ਤੱਕ ਕਈ ਹਿੱਟ ਗਾਣੇ ਦਿੱਤੇ ਹਨ, ਅੱਜ ਬਾਦਸ਼ਾਹ ਬਾਲੀਵੁੱਡ ਦੀ ਹਰ ਦੂਜੀ ਫ਼ਿਲਮ ਵਿੱਚ ਗਾਣਾ ਗਾਉਂਦੇ ਹੋਏ ਨਜ਼ਰ ਆ ਜਾਂਦੇ ਹਨ । ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਗਾਣਿਆਂ ਨੂੰ ਕਾਫੀ ਪਸੰਦ ਵੀ ਕਰਦੇ ਹਨ । ਕੁਝ ਦਿਨ ਪਹਿਲਾਂ ਬਾਦਸ਼ਾਹ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਉਹਨਾਂ ਦੀ ਲਵਰ ਨੇ ਬਾਦਸ਼ਾਹ ਨੂੰ ਇਸ ਲਈ ਛੱਡ ਦਿੱਤਾ ਸੀ ਕਿਉਂਕਿ ਉਹਨਾਂ ਨੇ ਅਸਥਿਰ ਕਰੀਅਰ ਚੁਣਿਆ ਸੀ ।

https://www.instagram.com/p/B7-rirWAutc/

ਬਾਦਸ਼ਾਹ ਨੇ ਦੱਸਿਆ ਕਿ ਜਦੋਂ ਉਹ ਤਿੰਨ ਸਾਲ ਦੇ ਸਨ ਤਾਂ ਉਦੋਂ ਤੋਂ ਉਹ ਉਸ ਨੂੰ ਪਸੰਦ ਕਰਦੇ ਸਨ । ਬਾਦਸ਼ਾਹ ਨੇ ਕਿਹਾ ਕਿ ‘ਉਹ ਮੇਰੇ ਨਾਲ ਸੀ ਪਰ ਬਾਅਦ ਵਿੱਚ ਇਸ ਲਈ ਛੱਡ ਕੇ ਚਲੀ ਗਈ ਕਿਉਂਕਿ ਉਸ ਲਈ ਮੈਂ ਸਹੀ ਪਸੰਦ ਨਹੀਂ ਸੀ’ । ਬਾਦਸ਼ਾਹ ਨੇ ਦੱਸਿਆ ਕਿ ‘ਉਸ ਦੇ ਮਾਤਾ ਪਿਤਾ ਨੂੰ ਉਸ ਦਾ ਕਰੀਅਰ ਸਮਝ ਨਹੀਂ ਸੀ ਆਉਂਦਾ, ਪਰ ਜਦੋਂ ਉਹ ਪੈਸੇ ਕਮਾਉਣ ਲੱਗੇ ਤਾਂ ਉਹਨਾਂ ਦੇ ਮਾਤਾ ਪਿਤਾ ਨੇ ਯਕੀਨ ਕੀਤਾ’ ।

https://www.instagram.com/p/B7fwMksgg_W/

ਉਹਨਾਂ ਨੇ ਦੱਸਿਆ ਕਿ ‘ਜਦੋਂ ਮੈ ਆਪਣੇ ਵਿਹੜੇ ਵਿੱਚ ਮਹਿੰਗੀ ਕਾਰ ਲਿਆ ਕੇ ਖੜੀ ਕੀਤੀ ਤਾਂ ਉਹਨਾਂ ਦੇ ਪਿਤਾ ਨੇ ਪੁੱਛਿਆ ਕਿ ਇਹ ਕਾਰ ਕਿਸ ਦੀ ਹੈ ? ਮੈਂ ਕਿਹਾ ਮੇਰੀ । ਉਹਨਾਂ ਨੇ ਪੁੱਛਿਆ ਕਿ ਕਿਵੇਂ ਖਰੀਦੀ ਤਾਂ ਮੈਂ ਕਿਹਾ ਮੈਂ ਮਿਊਜ਼ਿਕ ਬਣਾਉਂਦਾ ਹਾਂ ।

https://www.instagram.com/p/B6xVy5IATL3/

ਉਹਨਾਂ ਨੇ ਕਿਹਾ ਕਿ ਗਾਣੇ ਬਨਾਉਣ ਦੇ ਵੀ ਪੈਸੇ ਮਿਲਦੇ ਹਨ’ ? ਬਾਦਸ਼ਾਹ ਨੇ ਕਿਹਾ ਕਿ ਮੇਰੇ ਪਿਤਾ ਨੂੰ ਇਸ ਨਾਲ ਕੋਈ ਮਤਲਬ ਨਹੀਂ ਕਿ ਮੈਂ ਟੀਵੀ ਤੇ ਆਉਂਦਾ ਹੈ, ਉਹਨਾਂ ਨੂੰ ਮਤਲਬ ਹੈ ਕਿ ਪੈਸੇ ਤਾਂ ਕਮਾ ਰਿਹਾ ਹੈ ।

Related Post