ਇੰਡੀਆ ਦੇ ਮਸ਼ਹੂਰ ਰੈਪਰ ਬਾਦਸ਼ਾਹ ਦਾ ਲੇਟੈਸਟ ਗੀਤ 'ਬਜ਼' ਲੋਕਾਂ 'ਚ ਕਾਫੀ ਮਸ਼ਹੂਰ ਹੋ ਚੁੱਕਾ ਹੈ। ਲੋਕਾਂ ਨੂੰ ਇਹ ਵੀਡੀਓ ਕਾਫੀ ਵੀ ਪਸੰਦ ਆਈ ਹੈ। ਬਾਦਸ਼ਾਹ ਵਲੋਂ ਰੈਪ ਕੀਤੇ ਗਏ ਇਸ ਗੀਤ 'ਚ ਉਨ੍ਹਾਂ ਦਾ ਸਵੈਗ ਵੱਖਰੇ ਅੰਦਾਜ਼ 'ਚ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ 'ਵੀਰੇ ਦੀ ਵੈਡਿੰਗ' ਦਾ ਪ੍ਰਮੋਸ਼ਨਲ ਗੀਤ 'ਤਾਰੀਫਾਂ Tareefaa' 'ਚ ਵੀ ਉਨ੍ਹਾਂ ਨੇ ਜ਼ਬਰਦਸਤ ਅੰਦਾਜ਼ ਦਿਖਿਆ, ਇਹ ਗੀਤ ਪ੍ਰਸ਼ੰਸਕਾਂ ਦੀ ਜ਼ੁਬਾਨ 'ਤੇ ਛਾਇਆ ਹੋਇਆ ਹੈ। ਬਾਦਸ਼ਾਹ Badshah ਹੁਣ ਆਪਣੇ ਅਗਲੇ ਪ੍ਰੋਜੈਕਟਾਂ 'ਚ ਜੁੱਟ ਗਏ ਹਨ। ਉਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ, ਜਿਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਪਛਾਣ ਹੀ ਨਹੀਂ ਸਕੇਗਾ। ਬਾਦਸ਼ਾਹ ਦੇ ਐਕਸਪ੍ਰੈਸ਼ਨ ਵੀ ਕਾਫੀ ਡਰਾਉਣੇ ਲੱਗ ਰਹੇ ਹਨ।