ਚਾਰ ਸਾਲਾਂ ’ਚ ਏਨਾਂ ਬਦਲ ਗਈ ਹੈ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਦੀ ਮੁੰਨੀ, ਅੱਜ ਕੱਲ੍ਹ ਕਰ ਰਹੀ ਹੈ ਇਹ ਕੰਮ

By  Rupinder Kaler November 7th 2019 05:18 PM

ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ਉਹਨਾਂ ਦੀਆਂ ਸੁਪਰਹਿੱਟ ਫ਼ਿਲਮਾਂ ਵਿੱਚੋਂ ਇੱਕ ਹੈ । ਇਸ ਫ਼ਿਲਮ ਵਿੱਚ ਨਾ ਸਿਰਫ ਸਲਮਾਨ ਖ਼ਾਨ ਦੀ ਅਦਾਕਾਰੀ ਦੀ ਤਾਰੀਫ ਹੋਈ ਸੀ ਬਲਕਿ ਫ਼ਿਲਮ ਵਿੱਚ ਦਿਖਾਇਆ ਗਿਆ ਮੁੰਨੀ ਦਾ ਕਿਰਦਾਰ ਵੀ ਸਭ ਨੂੰ ਬਹੁਤ ਪਸੰਦ ਆਇਆ ਸੀ । ਇਹ ਕਿਰਦਾਰ ਹਰਸ਼ਾਲੀ ਮਲਹੋਤਰਾ ਨੇ ਨਿਭਾਇਆ ਸੀ ।

ਇਸ ਫ਼ਿਲਮ ਨੂੰ ਰਿਲੀਜ਼ ਹੋਏ ਚਾਰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਇਹਨਾਂ ਚਾਰ ਸਾਲਾਂ ਵਿੱਚ ਮੁੰਨੀ ਦੀ ਲੁੱਕ ਵਿੱਚ ਕਾਫੀ ਬਦਲਾਅ ਆਇਆ ਹੈ । ਮੁੰਨੀ ਦੀ ਉਮਰ ਹੁਣ 11 ਸਾਲ ਹੋ ਗਈ ਹੈ, ਜਿਸ ਸਮੇਂ ਉਹ ਫ਼ਿਲਮ ਵਿੱਚ ਕੰਮ ਕਰ ਰਹੀ ਸੀ ਉਸ ਸਮੇਂ ਉਹ 7 ਸਾਲ ਦੀ ਸੀ ।

https://www.instagram.com/p/B3zrtPYFLW9/

ਸਲਮਾਨ ਖ਼ਾਨ ਦੀ ਮੁੰਨੀ ਹੁਣ ਵੱਡੀ ਹੋ ਗਈ ਹੈ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਫ਼ਿਲਮ ਤੋਂ ਇਲਾਵਾ ਉਹ ਕਈ ਟੀਵੀ ਦੇ ਲੜੀਵਾਰ ਨਾਟਕਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ ।

https://www.instagram.com/p/B4Y7RmMl2Nf/

ਕਬੂਲ ਹੈ, ਲੌਟ ਆਓ ਤ੍ਰਿਸ਼ਾ ਤੇ ਸਾਵਧਾਨ ਇੰਡੀਆ ਵਰਗੇ ਸ਼ੋਅ ਵਿੱਚ ਮੁੰਨੀ ਨੇ ਕੰਮ ਕੀਤਾ ਹੈ । ਫ਼ਿਲਮ ਵਿੱਚ ਮੁੰਨੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਇਸ ਲਈ ਉਸ ਨੂੰ ਅਵਾਰਡ ਵੀ ਮਿਲਿਆ ਸੀ ।

https://www.instagram.com/p/B2JCevtFHAT/

Related Post