‘ਬਾਲਿਕਾ ਵਧੂ’ ਦੇ ਜਗਿਆ ਨੇ ਲਈ ਨਵੀਂ ਗੱਡੀ, ਬਚਪਨ ਦੀ ਇੱਛਾ ਇੰਝ ਮਿਹਨਤ ਕਰਕੇ ਕੀਤੀ ਪੂਰੀ, ਪ੍ਰਸ਼ੰਸਕਾਂ ਦੇ ਨਾਲ ਖੁਸ਼ੀ ਕੀਤੀ ਸਾਂਝੀ

By  Shaminder August 3rd 2020 11:52 AM

ਟੀਵੀ ‘ਤੇ ਆਉਣ ਵਾਲੇ ਇੱਕ ਪ੍ਰਸਿੱਧ ਸੀਰੀਅਲ ‘ਬਾਲਿਕਾ ਵਧੂ’ ਨੂੰ ਖਤਮ ਹੋਏ ਬੇਸ਼ੱਕ ਕਈ ਸਾਲ ਬੀਤ ਚੁੱਕੇ ਹਨ। ਪਰ ਇਸ ਸੀਰੀਅਲ ਦੇ ਕਿਰਦਾਰ ਅੱਜ ਵੀ ਸਭ ਦੇ ਮਨਾਂ ‘ਚ ਵੱਸੇ ਹੋਏ ਹਨ । ਇਸ ਸੀਰੀਅਲ ‘ਚ ਜਗਿਆ ਦਾ ਕਿਰਦਾਰ ਨਿਭਾਉਣ ਵਾਲੇ ਅਵਿਨਾਸ਼ ਮੁਖਰਜੀ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਧੱਕ ਪਾਈ ਸੀ । ਅੱਜ ਅਵਿਨਾਸ਼ ਕਾਫੀ ਵੱਡਾ ਹੋ ਚੁੱਕਿਆ ਹੈ ਅਤੇ ਕਈ ਸੁਪਰਹਿੱਟ ਸੀਰੀਅਲਸ ‘ਚ ਕੰਮ ਕਰ ਚੁੱਕਿਆ ਹੈ ।

https://www.instagram.com/p/CDZHA-FJfPc/

ਅਵਿਨਾਸ਼ ਨਾ ਸਿਰਫ਼ ਵੱਡਾ ਹੋ ਚੁੱਕਿਆ ਹੈ ਬਲਕਿ ਇੱਕ ਕਾਮਯਾਬ ਅਦਾਕਾਰ ਵੀ ਬਣ ਚੁੱਕਿਆ ਹੈ ।ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਨੇ ਆਪਣੇ ਸੁਫਨਿਆਂ ਦੀ ਗੱਡੀ ਖਰੀਦ ਲਈ ਹੈ ।

https://www.instagram.com/p/CDYtBMpp4z4/

ਉਨ੍ਹਾਂ ਨੇ ਮਰਸੀਡੀਜ਼ ਬੈਂਜ ਗੱਡੀ ਖਰੀਦੀ ਹੈ ਅਤੇ ਗੱਡੀ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ।ਅਵਿਨਾਸ਼ ਨੇ ਲਿਖਿਆ ਕਿ ਬਰਥਡੇ ‘ਤੇ ਇਹ ਗੱਡੀ ਉਨ੍ਹਾਂ ਨੇ ਖੁਦ ਨੂੰ ਗਿਫਟ ਕੀਤੀ ਹੈ । 22 ਸਾਲ ਦੇ ਅਵਿਨਾਸ਼ ਨੇ ਗੱਡੀ ਦੇ ਨਾਲ ਖੜੇ ਹੋ ਕੇ ਪੋਜ਼ ਦਿੱਤਾ ਹੈ । ਇਸ ਦੇ ਨਾਲ ਹੀ ਫੈਨਸ ਵੱਲੋਂ ਦਿੱਤੀਆਂ ਵਧਾਈਆਂ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ ।

Related Post