ਬੱਲੇ ਬੱਲੇ ਕਰਾ ਰਿਹਾ ਮਨੀ ਔਜਲਾ ਦਾ ਗੀਤ

By  PTC Buzz November 24th 2017 08:55 AM

ਪੰਜਾਬੀ ਗਾਇਕ ਮਨੀ ਔਜਲਾ ਇਕ ਵਾਰ ਫਿਰ ਦਰਸ਼ਕਾਂ ਦੀ ਕਚਹਿਰੀ ਵਿਚ ਹਾਜ਼ਿਰ ਨੇ ਆਪਣਾ ਨਵਾਂ ਗੀਤ ਲੈ ਕੇ |

ਜਿਸ ਦਾ ਟਾਈਟਲ ਹੈ ਬੱਲੇ ਬੱਲੇ, ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਮਨੀ ਔਜਲਾ Money Aujla ਨੇ ਗੀਤ ਬੱਲੇ ਬੱਲੇ ਸਿਰਫ਼ ਗਾਇਆ ਹੀ ਨਹੀਂ, ਬਲਕਿ ਲਿਖਿਆ ਵੀ ਹੈ ਤੇ ਇਸ ਦਾ ਮਿਊਜ਼ਿਕ ਵੀ ਦਿੱਤਾ ਹੈ ਪਵ ਧਾਰਿਆ ਨੇ ਇਸ ਗੀਤ ਦਾ ਵੀਡੀਓ ਤਿਆਰ ਕਿੱਤਾ ਹੈ | ਜੋ ਕਿ ਹਮੇਸ਼ਾ ਨਵਾਂ ਨਵਾਂ ਤਜਰਬਾ ਕਰਨ ਲਈ ਜਾਣੇ ਜਾਂਦੇ ਨੇ | ਵੈਸੇ ਇਹ ਗੀਤ ਯੂ-ਟਿਊਬ ਤੇ 12 ਦੀ ਟਰੇਂਡਿੰਗ ਤੇ ਚੱਲ ਰਿਹਾ ਹੈ | ਇਸ ਤੋਂ ਇਲਾਵਾ ਮਨੀ ਔਜਲਾ ਨੇ ਆਪਣੇ ਫੇਸਬੁੱਕ ਪੇਜ ਤੇ ਆਪਣੇ ਫੈਨਸ ਨੂੰ ਬੇਨਤੀ ਕਿੱਤੀ ਹੈ ਕਿ ਉਨ੍ਹਾਂ ਦੇ ਪਿਛਲੇ ਗੀਤਾਂ ਨੂੰ ਜਿਂਵੇ ਤੁਸੀਂ ਪਿਆਰ ਦਿੱਤਾ ਹੈ, ਓਵੇਂ ਹੀ ਇਸ ਗੀਤ ਨੂੰ ਪਿਆਰ ਤੇ ਸਪੋਰਟ ਕਰੋ |

Related Post