90 ਦੇ ਦਹਾਕੇ 'ਚ ਬਾਲੀ ਸੱਗੂ ਦੀ ਬੋਲਦੀ ਸੀ ਤੂਤੀ,ਲੰਬੇ ਸਮੇਂ ਬਾਅਦ ਤਸਵੀਰਾਂ ਆਈਆਂ ਸਾਹਮਣੇ  

By  Shaminder August 10th 2019 05:04 PM

ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ 'ਚ ਆਪਣੇ ਸੰਗੀਤ ਨਾਲ ਲੰਬਾ ਸਮਾਂ ਰਾਜ ਕਰਨ ਵਾਲੇ ਬਾਲੀ ਸੱਗੂ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਇੰਡਸਟਰੀ ਤੋਂ ਦੂਰ ਹਨ । ਪਰ ਹੁਣ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ:ਸ਼ਾਹਰੁਖ ਖ਼ਾਨ ਦੇ ਨਾਂਅ ‘ਤੇ ਇੰਝ ਬਦਲੇਗੀ ਭਾਰਤੀ ਮਹਿਲਾਵਾਂ ਦੀ ਜ਼ਿੰਦਗੀ

ਜਿਸ 'ਚ ਜ਼ਿੰਦਗੀ ਦੇ ਤਣਾਅ ਭਰੇ ਮਹੌਲ ਤੋਂ ਦੂਰ ਛੁੱਟੀਆਂ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਲੀ ਸੱਗੂ ਠੰਡੀਆਂ ਵਾਦੀਆਂ 'ਚ ਬਰਫਬਾਰੀ ਦਾ ਲੁਤਫ ਉਠਾ ਰਹੇ ਨੇ ।

https://www.instagram.com/p/B06I78-FxEq/

ਬਾਲੀ ਸੱਗੂ ਨੇ ਆਪਣੇ ਮਿਊਜ਼ਿਕ ਨਾਲ ਕਈ ਗੀਤਾਂ ਨੂੰ ਸ਼ਿੰਗਾਰਿਆ ਸੀ । ਜਿਸ 'ਚ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ,ਕਾਰਤੂਸ ਫ਼ਿਲਮ ਦੇ ਗਾਣੇ,ਚੁਰਾ ਲਿਆ ਹੈ,ਹੰਸ ਰਾਜ ਹੰਸ ਦਾ ਆਜਾ ਨੱਚ ਲੈ,ਸੁਰਜੀਤ ਖ਼ਾਨ ਦਾ ਜਿੰਦ ਸਾਡੀ ਮੰਗ ਨੀ,ਮੇਰਾ ਲੌਂਗ ਗਵਾਚਾ,ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾਂ ਸਣੇ ਅਜਿਹੇ ਕਈ ਹਿੱਟ ਗੀਤ ਨੇ ਜਿਨ੍ਹਾਂ ਨੂੰ ਬਾਲੀ ਸੱਗੂ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਸੀ ਅਤੇ ਰਿਮਿਕਸ ਕਰਕੇ ਸਰੋਤਿਆਂ ਦਾ ਦਿਲ ਜਿੱਤਿਆ ਸੀ ।

ਬਾਲੀ ਸੱਗੂ ਦਾ ਜਨਮ 1964 'ਚ ਦਿੱਲੀ 'ਚ ਹੋਇਆ ਸੀ ਪਰ ਉਹ ਬਰਮਿੰਘਮ 'ਚ ਪਲੇ ਅਤੇ ਵੱਡੇ ਹੋਏ ਅਤੇ ਇੱਥੇ ਹੀ ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ ਸੀ ।

Related Post