ਬਾਲੀ ਸੱਗੂ ਨੇ ਪਿਤਾ ਦੀ ਬਰਸੀ 'ਤੇ ਤਸਵੀਰ ਸਾਂਝੀ ਕਰਦੇ ਹੋਏ ਕੀਤਾ ਯਾਦ,90 ਦੇ ਦਹਾਕੇ 'ਚ ਬਾਲੀ ਸੱਗੂ ਨੇ ਦਿੱਤੇ ਕਈ ਹਿੱਟ ਗੀਤ

By  Shaminder December 7th 2019 01:17 PM

ਬਾਲੀ ਸੱਗੂ ਜੋ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।ਨੱਬੇ ਦੇ ਦਹਾਕੇ 'ਚ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਆਪਣੇ ਪਿਤਾ ਦੇ ਨਾਲ ਨਜ਼ਰ ਆ ਰਹੇ ਨੇ ਅਤੇ ਇਹ ਉਨ੍ਹਾਂ ਦੇ ਬਚਪਨ ਦੀ ਤਸਵੀਰ ਹੈ ।

ਹੋਰ ਵੇਖੋ:90 ਦੇ ਦਹਾਕੇ ‘ਚ ਬਾਲੀ ਸੱਗੂ ਦੀ ਬੋਲਦੀ ਸੀ ਤੂਤੀ,ਲੰਬੇ ਸਮੇਂ ਬਾਅਦ ਤਸਵੀਰਾਂ ਆਈਆਂ ਸਾਹਮਣੇ

https://www.instagram.com/p/B5sOj87FGE1/

ਇਹ ਤਸਵੀਰ ਉਨ੍ਹਾਂ ਨੇ ਆਪਣੇ ਪਿਤਾ ਦੀ ਬਰਸੀ 'ਤੇ ਸਾਂਝੀ ਕੀਤੀ ਹੈ ਜੋ 5 ਦਸਬੰਰ 2015 'ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ । ਇਸ ਤਸਵੀਰ ਨੂੰ ਸਾਂਝੇ ਕਰਦਿਆਂ ਹੋਇਆਂ ਬਾਲੀ ਸੱਗੂ ਨੇ ਲਿਖਿਆ ਕਿ 'ਮੇਰਾ ਸਭ ਤੋਂ ਵਧੀਆ ਦੋਸਤ,ਮੇਰਾ ਸਲਾਹਕਾਰ,ਮੇਰਾ ਹੀਰੋ,ਮੇਰਾ ਪਿਤਾ ।

ਅੱਜ ਤੁਸੀਂ ਮੈਨੂੰ ਬਹੁਤ ਯਾਦ ਆ ਰਹੇ ਹੋ ਅੱਜ ਤੋਂ ਚਾਰ ਸਾਲ ਪਹਿਲਾਂ ਤੁਸੀਂ ਇਸ ਸੰਸਾਰ ਨੂੰ ਛੱਡ ਕੇ ਹਮੇਸ਼ਾ ਲਈ ਚਲੇ ਗਏ।ਸਾਡੇ ਦਿਲਾਂ 'ਚ ਨੂੰ ਅਜਿਹਾ ਜ਼ਖਮ ਦੇ ਗਏ ਜੋ ਚਾਹੁੰਦੇ ਹੋਏ ਵੀ ਭਰ ਨਹੀਂ ਸਕਦਾ।

ਪਰ ਤੁਸੀਂ ਅਤੇ ਤੁਹਾਡੀਆਂ ਬਾਹਵਾਂ ਮੈਨੂੰ ਆਸ਼ੀਰਵਾਦ ਦੇਣਗੀਆਂ ਅਤੇ ਅੱਗੇ ਵੱਧਣ 'ਚ ਮੇਰੇ ਲਈ ਚਾਨਣ ਮੁਨਾਰਾ ਸਾਬਿਤ ਹੋਣਗੀਆਂ,ਤੁਸੀਂ ਹਮੇਸ਼ਾ ਮੇਰੇ ਨਾਲ ਮੌਜੂਦ ਰਹੋਗੇ।ਰਿਪ ਡੈਡ ਜੀ ਸਵਿੰਦਰ ਸਿੰਘ ਸੱਗੂ(17/03/39 - 05/12/15)"

ਦੱਸ ਦਈਏ ਕਿ ਬਾਲੀ ਸੱਗੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਨਾਲ ਨਵੁਜ਼ਿਆ,ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਮਿਊਜ਼ਿਕ ਤਿਆਰ ਕੀਤਾ ਅਤੇ ਨਾਮ ਕਮਾਇਆ ।

 

Related Post