ਵਿਦੇਸ਼ ਦੀ ਧਰਤੀ 'ਤੇ ਮੁਸਬੀਤ 'ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਏ ਪੰਜਾਬੀ,ਗੀਤਕਾਰ ਤੇ ਗਾਇਕ ਬਲਵੀਰ ਬੋਪਾਰਾਏ ਨੇ ਸਾਂਝਾ ਕੀਤਾ ਵੀਡੀਓ 

By  Shaminder August 13th 2019 03:25 PM

ਬਲਵੀਰ ਬੋਪਾਰਾਏ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਕੈਨੇਡਾ ਦੇ ਸ਼ਹਿਰ ਰਿਜਾਈਨਾ ਦਾ ਹੈ । ਜਿੱਥੇ ਮੁਸਬੀਤ ਦੇ ਮਾਰੇ ਲੋਕਾਂ ਦੀ ਮਦਦ ਲਈ ਗੁਰੂ ਨਾਨਕ ਫਰੀ ਕਿਚਨ ਵੱਲੋਂ ਮੁਫ਼ਤ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਹੈ ।ਇਸ ਦੀ ਵੀਡੀਓ ਬਲਵੀਰ ਬੋਪਾਰਾਏ ਨੇ ਸਾਂਝੀ ਕਰਦਿਆਂ ਹੋਇਆ ਇੱਕ ਖ਼ਾਸ ਸੰਦੇਸ਼ ਵੀ ਦਿੱਤਾ ਹੈ ।

ਹੋਰ ਵੇਖੋ :ਬਲਵੀਰ ਬੋਪਾਰਾਏ ਨੇ ਦਿੱਤੇ ਹਨ ਕਈ ਹਿੱਟ ਗੀਤ, ‘ਦੇ ਲੈ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ ਨਾਲ ਚੜੀ ਸੀ ਗੁੱਡੀ’,ਕਈ ਗਾਇਕਾਂ ਨੂੰ ਕਰਵਾਇਆ ਹਿੱਟ

https://www.facebook.com/BoparaiKalanWalaBalvir/videos/vb.167110676773453/2441033552679343/?type=2&theater

ਉਨ੍ਹਾਂ ਨੇ ਕਿਹਾ ਕਿ "ਵਿਦੇਸ਼ ਦੀ ਧਰਤੀ ਤੇ ਪੰਜਾਬੀ ਮੁਸੀਬਤ 'ਚ ਫਸੇ ਲੋਕਾਂ ਦੀ ਮਦਦ ਲਈ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਨੇ । ਵਕਤ ਦੇ ਮਾਰੇ ਹੋਏ ਨੇ ਪਰ ਫਿਰ ਵੀ ਲਾਈਨ 'ਚ ਲੱਗ ਕੇ ਲੰਗਰ ਲੈ ਰਹੇ ਨੇ । ਸਲੀਕਾ ਸਿੱਖਣਾ ਹੈ ਤਾਂ ਇਨ੍ਹਾਂ ਤੋਂ ਸਿੱਖੋ ਕਿਉਂਕਿ ਸਾਡੇ ਮੁਲਕ 'ਚ ਪੜ੍ਹੇ ਲਿਖੇ ਲੋਕ ਵੀ ਲਾਈਨ 'ਚ ਨਹੀਂ ਲੱਗਦੇ" । ਬਲਵੀਰ ਬੋਪਾਰਾਏ ਏਨੀਂ ਦਿਨੀਂ ਵਿਦੇਸ਼ 'ਚ ਹਨ ਅਤੇ ਵੱਖ-ਵੱਖ ਥਾਵਾਂ 'ਤੇ ਪਰਫਾਰਮ ਕਰ ਰਹੇ ਹਨ । ਰਿਜਾਈਨਾ 'ਚ ਵੀ ਇੱਕ ਪ੍ਰੋਗਰਾਮ ਲਈ ਗਏ ਹੋਏ ਸਨ ਅਤੇ ਪੰਜਾਬੀਆਂ ਵੱਲੋਂ ਕੀਤੇ ਇਸ ਉਪਰਾਲੇ ਨੂੰ ਉਹ ਸ਼ੇਅਰ ਕੀਤੇ ਬਗੈਰ ਨਹੀਂ ਰਹਿ ਸਕੇ । ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਹਨ ।

Related Post