ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਦੀ ਜੋੜੀ ਆਪਣੇ ਨਵੇਂ ਗੀਤ ‘ਬੰਬੀਹਾ ਬੋਲੇ’ ਨਾਲ ਪਾ ਰਹੀ ਧੱਕ

By  Shaminder June 12th 2020 11:23 AM

ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਨੂੰ ‘ਬੰਬੀਹਾ ਬੋਲੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਫੀਚਰਿੰਗ ‘ਚ ਦੋਵੇਂ ਗਾਇਕ ਹੀ ਨਜ਼ਰ ਆ ਰਹੇ ਨੇ । ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਖੁਦ ਲਿਖੇ ਨੇ ਅਤੇ ਮਿਊਜ਼ਿਕ ਦਿੱੱਤਾ ਹੈ ਇਕਵਿੰਦਰ ਸਿੰਘ ਨੇ ।ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਦਾ ਵੀਡੀਓ ਬਹੁਤ ਹੀ ਖੂਬਸੂਰਤ ਬਣਾਇਆ ਗਿਆ ਹੈ ।

https://www.instagram.com/p/CBUnLEyhW0F/

ਇਸ ਗੀਤ ‘ਚ ਇੱਕ ਅਜਿਹੇ ਗੱਭਰੂਆਂ ਦੀ ਗੱਲ ਕੀਤੀ ਗਈ ਹੈ ਜੋ ਇਲਾਕੇ ‘ਚ ਆਪਣਾ ਖ਼ਾਸ ਰੁਤਬਾ ਰੱਖਦੇ ਨੇ । ਇਸ ਦੇ ਨਾਲ ਹੀ ਇਹ ਗੱਭਰੂ ਲੋਕਾਂ ਦੀਆਂ ਇੱਜ਼ਤਾਂ ਦੇ ਰਾਖੇ ਵੀ ਹਨ । ਜੋ ਕਿਸੇ ਨਾਲ ਹੋਈ ਬੇਇਨਸਾਫੀ ਲਈ ਨਿਆਂ ਵੀ ਕਰਦੇ ਨੇ ।

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CA9sIK_BZl_/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲਾ ਨੇ ਕਈ ਹਿੱਟ ਗੀਤ ਦਿੱਤੇ ਹਨ । ਅੜਬ ਮੁਟਿਆਰਾਂ ‘ਚ ਉਨ੍ਹਾਂ ਵੱਲੋਂ ਗਾਏ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਅਫਸਾਨਾ ਖ਼ਾਨ ਦੇ ਨਾਲ ਗਾਇਆ ਉਨ੍ਹਾਂ ਦਾ ਗੀਤ ‘ਧੱਕਾ’ ਵੀ ਸਰੋਤਿਆਂ ਦੇ ਸਿਰ ਚੜ ਬੋਲਿਆ ਸੀ । ਅੰਮ੍ਰਿਤ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਹ ਦੇ ਰਹੇ ਹਨ ।

Related Post