ਲੰਮੀ ਬਰੇਕ ਤੋਂ ਬਾਅਦ ਏ.ਐੱਸ ਕੰਗ ਨੇ ਰਿਲੀਜ਼ ਕੀਤਾ ਇਹ ਧਾਰਮਿਕ ਗੀਤ

By  Rupinder Kaler November 6th 2019 11:30 AM

ਪੰਜਾਬੀ ਗਾਇਕ ਅਵਤਾਰ ਸਿੰਘ ਕੰਗ ਯਾਨੀ ਏ.ਐੱਸ. ਕੰਗ ਲੰਮੀ ਬਰੇਕ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨਵਾਂ ਧਾਰਮਿਕ ਗੀਤ ਲੈ ਕੇ ਆਏ ਹਨ । ‘ਬਾਣੀ ਬਾਬੇ ਦੀ’ ਟਾਈਟਲ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਕੰਗ ਦੇ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਬੋਲ ਕੰਗ ਨੇ ਖੁਦ ਹੀ ਲਿਖੇ ਹਨ ਜਦੋਂ ਕਿ ਗੀਤ ਦਾ ਮਿਊਜ਼ਿਕ Joy Atul ਨੇ ਤਿਆਰ ਕੀਤਾ ਹੈ ।

ਗੀਤ ਦੀ ਵੀਡੀਓ ਲੈਂਡਲੋਰਡ ਪ੍ਰੋਡਕਸ਼ਨ ਯੂਕੇ ਨੇ ਤਿਆਰ ਕੀਤੀ ਹੈ । ਕੰਗ ਦਾ ਇਹ ਗਾਣਾ ਹਰ ਇੱਕ ਨੂੰ ਗੁਰੂ ਘਰ ਨਾਲ ਜੋੜਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਏ ਐੱਸ ਕੰਗ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

ਪੰਜਾਬ ਦੇ ਨਵਾਂ ਸ਼ਹਿਰ ਦੇ ਪਿੰਡ ਕੁਲਥਾਮ ਵਿੱਚ ਜਨਮਿਆ ਇਹ ਗਾਇਕ 14 ਸਾਲ ਦੀ ਉਮਰ ਵਿੱਚ ਹੀ ਸਕੂਲ ਦੀ ਪੜ੍ਹਾਈ ਅੱਧ ਵਿਚਾਲੇ ਛੱਡਕੇ ਇੰਗਲੈਂਡ ਚਲਾ ਗਿਆ ਸੀ । ਛੋਟੀ ਉਮਰ ਵਿੱਚ ਹੀ ਇੰਗਲੈਂਡ ਪਹੁੰਚੇ ਅਵਤਾਰ ਸਿੰਘ ਕੰਗ ਨੇ ਸ਼ੁਰੂ-ਸ਼ੁਰੂ ਵਿੱਚ ਕਬੱਡੀ ਖੇਡੀ ਸੀ । ਕਬੱਡੀ ਵਿੱਚ ਕੰਗ ਨੇ ਕਈ ਰਿਕਾਰਡ ਕਾਇਮ ਕੀਤੇ ।ਪਰ 1978 ਵਿੱਚ ਕੰਗ ਨੇ ਯੂ.ਕੇ. ਵਿੱਚ ਪਹਿਲਾ ਈਪੀ “ਲੁੱਟ ਕੇ ਲੈ ਗਈ” ਰਿਕਾਰਡ ਹੋਇਆ ਜਿਹੜਾ ਕਿ ਸੁਪਰਹਿੱਟ ਰਿਹਾ ।

ਸੰਗੀਤ ਦੇ ਖੇਤਰ ਵਿੱਚ ਏ.ਐੱਸ. ਕੰਗ ਯੂ.ਕੇ ਦਾ ਉਹ ਪਹਿਲਾ ਸੋਲੋ ਪੰਜਾਬੀ ਗਾਇਕ ਹੈ ਜਿਸ ਨੇ ਐਲਬਮ ਰਿਲੀਜ਼ ਕੀਤੀ ਸੀ । ਗਿੱਧਿਆਂ ਦੀ ਰਾਣੀ ਇਹ ਉਹ ਕੈਸੇਟ ਸੀ ਜਿਹੜੀ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਤਿਹਾਸ ਰਚਦੇ ਹੋਏ ਸਭ ਨੂੰ ਪਿੱਛੇ ਛੱਡ ਦਿੱਤਾ ਸੀ ਤੇ ਇਸ ਕੈਸੇਟ ਦੇ ਨਾਲ ਹੀ ਏ.ਐੱਸ.ਕੰਗ ਦਾ ਨਾਂ ਦੇਸ਼ ਵਿਦੇਸ਼ ਵਿੱਚ ਬਣ ਗਿਆ ਸੀ ।

ਇਸ਼ਕ ਤੇਰਾ, ਲੰਬਰਾਂ ਦੀ ਨੂੰਹ, ਦੇਸੀ ਬੋਲੀਆਂ, ਵਲੈਤੀ ਬੋਲੀਆਂ ਅਤੇ ਐਸ਼ ਕਰੋ ਸੁਪਰ ਡੁਪਰ ਹਿੱਟ ਗਾਣੇ ਹਨ ।ਇਸ ਤੋਂ ਇਲਾਵਾ ਉਹਨਾਂ ਦੀ ਕੈਸੇਟ ਸੁੰਨੇ ਰਹਿ ਗਏ ਚੁਬਾਰੇ ਤੇਰੇ, ਦੁਨੀਆ ਮਤਲਬ ਦੀ, ਪਿਉਰ ਗੋਲਡ, ਮੁੰਡਾ ਤੇ ਕੁੜੀ, ਗਰੇਟ ਹਿਟ ਵੋਲੀਅਮ-1, ਗਾਨੀ, ਰੂਪ ਦੇ ਲਿਸ਼ਕਾਰੇ, ਦਿਲ ਦੇ ਦੇ, ਗਰੇਟ ਹਿੱਟ ਵੋਲੀਅਮ-2, ਪਿਆਰ, ਫਲੈਸ਼ਬੇਕ ਬੋਲੀਆਂ, ਨੱਚਣਾ ਪੰਜਾਬ ਦਾ, ਤੇਰਾ ਹੁਸਨ ਵਰਗੀਆਂ ਕਈ ਹਿੱਟ ਐਲਬਮ ਦਿੱਤੀਆਂ ਹਨ ।

Related Post