ਦੁਲਹਣ ਬਣਨ ਤੋਂ ਪਹਿਲਾਂ ਕਿਆਰਾ ਅਡਵਾਨੀ ਦੀ ਪਹਿਲੀ ਤਸਵੀਰ ਹੋਈ ਵਾਇਰਲ; ਚਿਹਰੇ ‘ਤੇ ਆਇਆ ਨੂਰ

Written by  Lajwinder kaur   |  February 07th 2023 10:28 AM  |  Updated: February 07th 2023 11:10 AM

ਦੁਲਹਣ ਬਣਨ ਤੋਂ ਪਹਿਲਾਂ ਕਿਆਰਾ ਅਡਵਾਨੀ ਦੀ ਪਹਿਲੀ ਤਸਵੀਰ ਹੋਈ ਵਾਇਰਲ; ਚਿਹਰੇ ‘ਤੇ ਆਇਆ ਨੂਰ

Pre glimpses of Kiara Advani goes viral; Sid-Kiara wedding day: ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਜੋ ਕਿ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਬਹੁਤ ਜਲਦ ਉਹ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੋਵਾਂ ਦੇ ਫੈਨਜ਼ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਉਤਸੁਕ ਹਨ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੀ ਪਤਨੀ ਰਵਨੀਤ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ; ਨਾਲ ਲਿਖਿਆ ਖ਼ਾਸ ਸੁਨੇਹਾ

7 ਫਰਵਰੀ ਨੂੰ ਲੈਣਗੇ ਸੱਤ ਫੇਰੇ

ਕਿਆਰਾ-ਸਿਧਾਰਥ ਜੋ ਕਿ ਅੱਜ ਯਾਨੀਕਿ 7 ਫਰਵਰੀ ਨੂੰ ਜੈਸਲਮੇਰ ਦੇ ਸੂਰਿਆਗੜ੍ਹ ਕਿਲ੍ਹੇ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਨੇ ਆਪਣੇ ਵਿਆਹ ਲਈ ਵੈਲੇਨਟਾਈਨ ਵਾਲਾ ਵੀਕ ਚੁਣਿਆ ਹੈ।

kiara advani

ਹਲਦੀ-ਮਹਿੰਦੀ ਅਤੇ ਸੰਗੀਤ ਸਮਾਰੋਹਾਂ ਦੀ ਰਸਮਾਂ ਹੋ ਚੁੱਕੀਆਂ ਨੇ

ਲਗਭਗ 125 ਮਹਿਮਾਨਾਂ ਦੀ ਮੌਜੂਦਗੀ 'ਚ ਅੱਜ ਸਿਧਾਰਥ-ਕਿਆਰਾ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇਣ ਜਾ ਰਹੇ ਹਨ। ਸ਼ਾਹੀ ਅੰਦਾਜ਼ ਵਿੱਚ ਕਰਵਾਏ ਜਾ ਰਹੇ ਇਸ ਵਿਆਹ ਵਿੱਚ 10 ਦੇਸ਼ਾਂ ਦੇ 100 ਤੋਂ ਵੱਧ ਸੁਆਦੀ ਪਕਵਾਨ ਮਹਿਮਾਨਾਂ ਨੂੰ ਪਰੋਸੇ ਜਾਣਗੇ। ਸੋਮਵਾਰ ਤੱਕ ਇਸ ਕਿਲ੍ਹੇ ਵਿੱਚ ਹਲਦੀ-ਮਹਿੰਦੀ ਅਤੇ ਸੰਗੀਤ ਸਮਾਰੋਹਾਂ ਵਰਗੇ ਸਮਾਗਮ ਪੂਰੇ ਹੋ ਚੁੱਕੇ ਹਨ।

ਦੁਲਹਣ ਬਣਨ ਤੋਂ ਠੀਕ ਪਹਿਲਾਂ ਦੀ ਤਸਵੀਰ ਵਾਇਰਲ

ਕਿਆਰਾ ਅਡਵਾਨੀ ਜੋ ਕਿ ਅੱਜ ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਦੀ ਦੁਲਹਣ ਬਣਨ ਜਾ ਰਹੀ ਹੈ। ਹਰ ਕੋਈ ਕਿਆਰਾ ਨੂੰ ਦੁਲਹਣ ਦੇ ਲਿਬਾਸ ਵਿੱਚ ਦੇਖਣ ਲਈ ਬੇਤਾਬ ਹੈ। ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਕਜ਼ਨਸ ਨਾਲ ਨਜ਼ਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਸਵੀਰ ਦੁਲਹਣ ਲਈ ਤਿਆਰ ਹੋਣ ਤੋਂ ਕੁਝ ਸਮੇਂ ਪਹਿਲਾਂ ਦੀ ਹੈ। ਤਸਵੀਰ ਵਿੱਚ ਦੇਖ ਸਕਦੇ ਹੋ ਕਿਆਰਾ ਉੱਤੇ ਵਿਆਹ ਦਾ ਨੂਰ ਸਾਫ ਦਿਖਾਈ ਦੇ ਰਿਹਾ ਹੈ। ਪਰ ਪੀਟੀਸੀ ਪੰਜਾਬੀ ਇਸ ਵਾਇਰਲ ਤਸਵੀਰ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।

ਬਾਲੀਵੁੱਡ ਸਿਤਾਰੇ ਬਿਖਰੇ ਰਹੇ ਨੇ ਵਿਆਹ ‘ਚ ਰੰਗ

ਕਿਲ੍ਹੇ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਰੱਖੀ ਗਈ ਹੈ ਅਤੇ ਸੋਮਵਾਰ ਰਾਤ ਨੂੰ ਇਹ ਕਿਲਾ ਗੁਲਾਬੀ ਰੌਸ਼ਨੀ ਵਿੱਚ ਇਸ਼ਨਾਨ ਕਰਦਾ ਦੇਖਿਆ ਗਿਆ। ਸਿਧਾਰਥ-ਕਿਆਰਾ ਦੇ ਵਿਆਹ 'ਚ ਕਰਨ ਜੌਹਰ, ਸ਼ਾਹਿਦ ਕਪੂਰ, ਮਨੀਸ਼ ਮਲਹੋਤਰਾ, ਵਰੁਣ ਧਵਨ, ਵਿੱਕੀ ਕੌਸ਼ਲ, ਈਸ਼ਾ ਅੰਬਾਨੀ, ਆਨੰਦ ਪੀਰਾਮਲ ਅਤੇ ਮੀਰਾ ਰਾਜਪੂਤ ਵਰਗੇ ਮਹਿਮਾਨ ਸ਼ਾਮਲ ਹੋਏ ਹਨ।

Kiara Advani And Sidharth-min

ਕਿਲ੍ਹੇ ਦੀ ਸਖਤ ਸੁਰੱਖਿਆ ਕੀਤੀ ਗਈ ਹੈ

ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ਹੋਟਲ ਨੂੰ ਤਿੰਨ ਸੁਰੱਖਿਆ ਏਜੰਸੀਆਂ ਦੇ ਹਥਿਆਰਬੰਦ ਗਾਰਡਾਂ ਨੇ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਹੈ। ਇਹ ਹੋਟਲ 65 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਕਈ ਬਾਗ ਹਨ। ਇਸ ਲਈ ਹੋਟਲ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਰਿਪੋਰਟਾਂ ਅਨੁਸਾਰ ਸੂਰਿਆਗੜ੍ਹ ਦੇ ਆਸ-ਪਾਸ ਹਥਿਆਰਾਂ ਨਾਲ ਲੈਸ ਗਾਰਡ ਤਾਇਨਾਤ ਹਨ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਤਿੰਨ ਸੁਰੱਖਿਆ ਏਜੰਸੀਆਂ ਇਸ ਅਭਿਆਸ ਵਿੱਚ ਲੱਗੀਆਂ ਹੋਈਆਂ ਹਨ। ਸੂਤਰਾਂ ਨੇ ਕਿਹਾ, ਬਿਨਾਂ ਸੱਦੇ ਦੇ ਹੋਟਲ ਵਿਚ ਦਾਖਲ ਹੋਣਾ ਲਗਭਗ ਅਸੰਭਵ ਹੈ। ਟੀਮ ਦਾ ਪੂਰਾ ਧਿਆਨ ਇਸ ਗੱਲ 'ਤੇ ਹੈ ਕਿ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਲੀਕ ਨਾ ਹੋਣ।

 

 

View this post on Instagram

 

A post shared by FilmyKalakar (@filmykalakar)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network