ਸਮੀਰ ਮਾਹੀ ਨੇ ਆਪਣੀ ਪਤਨੀ ਨਿਸ਼ਾ ਬਾਨੋ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ; ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

Written by  Lajwinder kaur   |  January 30th 2023 05:23 PM  |  Updated: January 30th 2023 05:31 PM

ਸਮੀਰ ਮਾਹੀ ਨੇ ਆਪਣੀ ਪਤਨੀ ਨਿਸ਼ਾ ਬਾਨੋ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ; ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

Sameer Mahi, Nisha Bano romantic video : ਨਿਸ਼ਾ ਬਾਨੋ ਤੇ ਸਮੀਰ ਮਾਹੀ ਪੰਜਾਬੀ ਫ਼ਿਲਮੀ ਜਗਤ ਦੇ ਕਿਊਟ ਜੋੜਿਆਂ ਵਿੱਚੋਂ ਇੱਕ ਨੇ। ਦੋਵੇਂ ਅਕਸਰ ਹੀ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਸਮੀਰ ਮਾਹੀ ਨੇ ਆਪਣੀ ਪਤਨੀ ਤੇ ਅਦਾਕਾਰਾ ਨਿਸ਼ਾ ਬਾਨੋ ਦੇ ਨਾਲ ਇੱਕ ਰੋਮਾਂਟਿਕ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾ ਰਿਹਾ ਹੈ।

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼; ਕਪਿਲ ਸ਼ਰਮਾ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ ‘ALONE’

PUNJABI SINGER NISHA BANO AND SAMEER MAHI image source: Instagram 

ਸਮੀਰ ਮਾਹੀ ਤੇ ਨਿਸ਼ਾ ਦਾ ਰੋਮਾਂਟਿਕ ਵੀਡੀਓ

ਗਾਇਕ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਆਪਣੀ ਪਤਨੀ ਨਿਸ਼ਾ ਬਾਨੋ ਦੇ ਨਾਲ ਨਜ਼ਰ ਆ ਰਹੇ ਹਨ। ਤੁਸੀਂ ਦੇਖ ਹੀ ਸਕਦੇ ਹੋ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਗੁਆਚੇ ਹੋਏ ਹਨ। ਦੋਵਾਂ ਦਾ ਰੋਮਾਂਟਿਕ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ।

nisha bano image source: Instagram

ਦਿਲਜੀਤ ਦੋਸਾਂਝ ਦਾ ਗੀਤ ਲਗਾ ਰਿਹਾ ਹੈ ਚਾਰ ਚੰਨ

ਇਸ ਵੀਡੀਓ ਨੂੰ ਸਮੀਰ ਮਾਹੀ ਨੇ ਦਿਲਜੀਤ ਦੋਸਾਂਝ ਦੇ ਗੀਤ Champagne ਦੇ ਨਾਲ ਅਪਲੋਡ ਕੀਤਾ ਹੈ, ਜੋ ਕਿ ਇਸ ਵੀਡੀਓ ਨੂੰ ਹਰ ਵੀ ਜ਼ਿਆਦਾ ਖ਼ੂਬਸੂਰਤ ਬਣਾ ਰਿਹਾ ਹੈ। ਵੀਡੀਓ 'ਚ ਨਿਸ਼ਾ ਬਾਨੋ ਬੇਬੀ ਪਿੰਕ ਰੰਗ ਦੇ ਪੰਜਾਬੀ ਸੂਟ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੇ ਉੱਧਰ ਸਮੀਰ ਮਾਹੀ ਵੀ ਬਲੈਕ ਰੰਗ ਦੀ ਜੀਨ ਤੇ ਗਰਮ ਸ਼ਰਟ ਚ ਹੈਂਡਸਮ ਲੱਗ ਰਹੇ ਹਨ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਕਲਾਕਾਰਾਂ ਦੀ ਖੂਬ ਤਾਰੀਫ ਕਰ ਰਹੇ ਹਨ।

nisha bano AND SAMEER MAHI image source: Instagram

ਨਿਸ਼ਾ ਬਾਨੋ ਤੇ ਸਮੀਰ ਮਾਹੀ ਦਾ ਵਿਆਹ

ਅਦਾਕਾਰਾ ਨਿਸ਼ਾ ਬਾਨੋ ਤੇ ਗਾਇਕ ਸਮੀਰ ਮਾਹੀ ਨੇ ਕਾਫੀ ਸਮੇਂ ਇੱਕ ਦੂਜੇ ਨੂੰ ਡੇਟ ਕੀਤਾ ਤੇ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਛੁਪਾਇਆ ਨਹੀਂ। ਸਾਲ 2021 ਵਿੱਚ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਨਵਾਂ ਰੰਗ ਦਿੰਦੇ ਹੋਏ ਵਿਆਹ ਕਰਵਾ ਲਿਆ ਸੀ।

NISHA BANO and sameer mahi wedding annivesary image source: Instagram

ਨਿਸ਼ਾ ਬਾਨੋ ਇੱਕ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਆਪਣੇ ਅਦਾਕਾਰੀ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਟੀਵੀ ਦੇ ਕਈ ਸ਼ੋਅਜ਼ ‘ਚ ਵੀ ਕੰਮ ਕੀਤਾ। ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਪੰਜਾਬੀ ਮਨੋਰੰਜਨ ਜਗਤ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। ਅਦਾਕਾਰੀ ਤੋਂ ਇਲਾਵਾ ਉਹ ਚੰਗੀ ਆਵਾਜ਼ ਦੀ ਮਲਿਕਾ ਵੀ ਹੈ। ਉਹ ਕਈ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਉੱਧਰ ਗੱਲ ਕਰੀਏ ਸਮੀਰ ਮਾਹੀ ਦੀ ਤਾਂ ਉਹ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਹਨ। ਉਹ ਵੀ ਕਈ ਬਾਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network