ਗੁਰੂ ਰੰਧਾਵਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼; ਕਪਿਲ ਸ਼ਰਮਾ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ ‘ALONE’

Written by  Lajwinder kaur   |  January 30th 2023 11:08 AM  |  Updated: January 30th 2023 11:08 AM

ਗੁਰੂ ਰੰਧਾਵਾ ਨੇ ਫੈਨਜ਼ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼; ਕਪਿਲ ਸ਼ਰਮਾ ਨਾਲ ਲੈ ਕੇ ਆ ਰਹੇ ਨੇ ਡਿਊਟ ਸੌਂਗ ‘ALONE’

Kapil Sharma to make singing debut with Guru Randhawa: ਕਾਮੇਡੀ ਕਿੰਗ ਕਪਿਲ ਸ਼ਰਮਾ ਜਲਦ ਹੀ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਟੀਵੀ ਸ਼ੋਅ ਅਤੇ ਫਿਲਮਾਂ 'ਚ ਹੱਥ ਅਜ਼ਮਾਉਣ ਤੋਂ ਬਾਅਦ ਹੁਣ ਕਪਿਲ ਸ਼ਰਮਾ ਪਹਿਲੀ ਵਾਰ ਗੀਤ ਗਾਉਣ ਜਾ ਰਹੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਪਿਲ ਸ਼ਰਮਾ ਨੂੰ ਗਾਉਣ ਦਾ ਕਾਫੀ ਜ਼ਿਆਦਾ ਸ਼ੌਕ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੇ ਸ਼ੋਅ ਵਿੱਚ ਵੀ ਗੁਣਗਣਾਉਂਦੇ ਹੋਏ ਨਜ਼ਰ ਆਉਂਦੇ ਹਨ।

ਹੋਰ ਪੜ੍ਹੋ : ਨਾ ਤਾਂ ਸਿੰਦੂਰ ਤੇ ਨਾ ਹੀ ਮੰਗਲਸੂਤਰ, ਵਿਆਹ ਤੋਂ ਬਾਅਦ ਅਜਿਹੇ ਲੁੱਕ 'ਚ ਨਜ਼ਰ ਆਉਣ 'ਤੇ ਆਥੀਆ ਸ਼ੈੱਟੀ 'ਤੇ ਭੜਕੇ ਲੋਕ

Kapil sharma image source: Instagram

ਨਾਮੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕਪਿਲ ਸ਼ਰਮਾ ਦੇ ਨਾਲ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਦੋਵੇਂ ALONE ਟਾਈਟਲ ਹੇਠ ਗੀਤ ਲੈ ਕੇ ਆ ਰਹੇ ਹਨ। ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਸਿੰਗਲ ਲੜਕਿਆਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆ ਸਕਦੇ ਹਨ।

alone song poster image source: Instagram

ਕਵਰ ਫੋਟੋ ਵਿੱਚ ਕਪਿਲ-ਗੁਰੂ ਰੰਧਾਵਾ ਦਾ ਲੁੱਕ ਕਿਵੇਂ ਹੈ?

ਪੋਸਟਰ 'ਚ ਕਪਿਲ ਸ਼ਰਮਾ ਕਾਲੇ ਰੰਗ ਦੀ ਟੀ-ਸ਼ਰਟ 'ਤੇ ਭੂਰੇ ਰੰਗ ਦਾ ਕੋਟ ਪਾਇਆ ਹੋਇਆ ਹੈ ਤੇ ਰੌਕਸਟਾਰ ਵਾਂਗ ਗੂੜ੍ਹੇ ਚਸ਼ਮੇ ਪਾਏ ਹੋਏ ਹਨ। ਜਦਕਿ ਗੁਰੂ ਰੰਧਾਵਾ ਨੇ ਕਾਲੇ ਸਵੈਟਰ ਦੇ ਨਾਲ ਮੈਚਿੰਗ ਕੋਟ ਅਤੇ ਦਸਤਾਨੇ ਪਾਏ ਹੋਏ ਹਨ। ਗੁਰੂ ਰੰਧਾਵਾ ਨੇ ਇਸ ਪਹਿਰਾਵੇ ਦੇ ਨਾਲ ਕਾਲੀਆਂ ਐਨਕਾਂ ਵੀ ਪਾਈਆਂ ਹੋਈਆਂ ਹਨ। ਇਸ ਪੋਸਟ ਉੱਤੇ ਕਲਾਕਾਰ ਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

kapil sharma new song with guru randhawa image source: Instagram

ਜਾਣੋ ਕਦੋਂ ਰਿਲੀਜ਼ ਹੋਵੇਗਾ ਗੀਤ

ਪ੍ਰਸ਼ੰਸਕ ਗੁਰੂ ਰੰਧਾਵਾ ਅਤੇ ਕਪਿਲ ਸ਼ਰਮਾ ਦੇ ਗੀਤ ਆਲੋਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਦੱਸ ਦਈਏ ਗੀਤ ਦੇ ਪੋਸਟਰ ਦੇ ਨਾਲ ਗਾਣੇ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਦੋਵੇਂ ਕਲਾਕਾਰਾਂ ਦਾ ਇਹ ਗੀਤ 9 ਫਰਵਰੀ ਨੂੰ ਰਿਲੀਜ਼ ਹੋਵੇਗਾ।

guru randhawa and kapil sharma image source: Instagram

ਕਾਮੇਡੀਅਨ ਕਪਿਲ ਸ਼ਰਮਾ ਗਾਇਕੀ ਲਈ ਵੀ ਜਾਣੇ ਜਾਂਦੇ ਹਨ

ਦੱਸ ਦੇਈਏ ਕਿ ਗੁਰੂ ਰੰਧਾਵਾ ਦੇ ਜ਼ਿਆਦਾਤਰ ਗੀਤ ਸੁਪਰਹਿੱਟ ਹੋ ਚੁੱਕੇ ਹਨ । ਇਹ ਪਹਿਲਾ ਮੌਕਾ ਹੈ ਜਦੋਂ ਗੁਰੂ ਰੰਧਾਵਾ ਤੇ ਕਪਿਲ ਸ਼ਰਮਾ ਇਕੱਠੇ ਮਿਊਜ਼ਿਕ ਪ੍ਰੋਜੈਕਟ ਲੈ ਕੇ ਆ ਰਹੇ ਹਨ। ਕਪਿਲ ਸ਼ਰਮਾ ਆਪਣੀ ਗਾਇਕੀ ਲਈ ਵੀ ਜਾਣੇ ਜਾਂਦੇ ਹਨ ਅਤੇ ਸ਼ੋਅ ਦੌਰਾਨ ਕਈ ਵਾਰ ਮਸ਼ਹੂਰ ਹਸਤੀਆਂ ਨਾਲ ਗੁਣਗੁਣਾ ਚੁੱਕੇ ਹਨ। ਕਪਿਲ ਸ਼ਰਮਾ ਦੇ ਇਸ ਪਹਿਲੇ ਮਿਊਜ਼ਿਕ ਵੀਡੀਓ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਉਤਸ਼ਾਹ ਸਾਫ ਦਿਖਾਈ ਦੇ ਰਿਹਾ ਹੈ। ਮੀਕਾ ਸਿੰਘ ਨੇ ਟਿੱਪਣੀ ਕੀਤੀ- ''ਕਿਆ ਬਾਤ ਹੈ, ਇਕ ਹੀ ਫ੍ਰੇਮ 'ਚ 2 ਰਾਕਸਟਾਰ’। ਬਾਦਸ਼ਾਹ ਅਤੇ ਜੱਸੀ ਸਿੱਧੂ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਪੋਸਟ 'ਤੇ ਟਿੱਪਣੀ ਕੀਤੀ ਹੈ।

 

 

View this post on Instagram

 

A post shared by Guru Randhawa (@gururandhawa)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network