ਨਾ ਤਾਂ ਸਿੰਦੂਰ ਤੇ ਨਾ ਹੀ ਮੰਗਲਸੂਤਰ, ਵਿਆਹ ਤੋਂ ਬਾਅਦ ਅਜਿਹੇ ਲੁੱਕ 'ਚ ਨਜ਼ਰ ਆਉਣ 'ਤੇ ਆਥੀਆ ਸ਼ੈੱਟੀ 'ਤੇ ਭੜਕੇ ਲੋਕ
ਨਾ ਤਾਂ ਸਿੰਦੂਰ ਤੇ ਨਾ ਹੀ ਮੰਗਲਸੂਤਰ, ਵਿਆਹ ਤੋਂ ਬਾਅਦ ਅਜਿਹੇ ਲੁੱਕ 'ਚ ਨਜ਼ਰ ਆਉਣ 'ਤੇ ਆਥੀਆ ਸ਼ੈੱਟੀ 'ਤੇ ਭੜਕੇ ਲੋਕ
Athiya Shetty viral video: ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਦਾ ਇੱਕ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਇੱਕ ਸੈਲੂਨ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਲੈ ਕੇ ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਕਾਰਨ ਇਹ ਹੈ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਆਥੀਆ ਸ਼ੈੱਟੀ ਬਿਨਾਂ ਮੰਗਲਸੂਤਰ ਅਤੇ ਸਿੰਦੂਰ ਦੇ ਨਜ਼ਰ ਆਈ। ਇਸ ਵੀਡੀਓ 'ਚ ਆਥੀਆ ਪੂਰੀ ਤਰ੍ਹਾਂ ਕੈਜ਼ੂਅਲ ਲੁੱਕ 'ਚ ਹੈ ਅਤੇ ਪਪਰਾਜ਼ੀ ਵੱਲ ਧਿਆਨ ਦਿੱਤੇ ਬਿਨਾਂ ਹੀ ਸਿੱਧੀ ਕਾਰ 'ਚ ਜਾ ਕੇ ਬੈਠ ਜਾਂਦੀ ਹੈ।
image source: Instagram
ਹੋਰ ਪੜ੍ਹੋ : ਏਕਤਾ ਕਪੂਰ ਦੇ ਪੁੱਤਰ ਦੀ ਜਨਮਦਿਨ ਪਾਰਟੀ ਤੋਂ ਰੋਂਦੀ ਹੋਈ ਬਾਹਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ; ਵੀਡੀਓ ਹੋਇਆ ਵਾਇਰਲ
image source: Instagram
ਆਥੀਆ ਵਿਆਹ ਤੋਂ ਬਾਅਦ ਇਸ ਵੀਡੀਓ ਨੂੰ ਲੈ ਕੇ ਹੋਈ ਟ੍ਰੋਲ
ਢਿੱਲੀ ਕਮੀਜ਼ ਅਤੇ ਰਿਪਡ ਜੀਨਸ ਪਹਿਨੀ, ਆਥੀਆ ਸ਼ੈੱਟੀ ਸੈਲੂਨ ਤੋਂ ਬਾਹਰ ਨਿਕਲਦੀ ਹੈ ਅਤੇ ਸਿੱਧੀ ਆਪਣੀ ਆਲੀਸ਼ਾਨ ਔਡੀ ਕਾਰ ਵਿੱਚ ਜਾ ਬੈਠ ਜਾਂਦੀ ਹੈ। ਖੁੱਲ੍ਹੇ ਵਾਲਾਂ 'ਚ ਆਥੀਆ ਸ਼ੈੱਟੀ ਦਾ ਇਹ ਸਧਾਰਨ ਲੁੱਕ ਉਸ ਦੀ ਟ੍ਰੋਲਿੰਗ ਦਾ ਕਾਰਨ ਬਣ ਗਿਆ ਹੈ। ਇੱਕ ਯੂਜ਼ਰ ਨੇ ਟਿੱਪਣੀ ਕੀਤੀ- ‘ਰਵੱਈਆ ਦੇਖੋ, ਤੁਸੀਂ ਉਨ੍ਹਾਂ ਨੂੰ ਕਿਉਂ ਫਾਲੋ ਕਰਦੇ ਹੋ…ਇਸ ਨੂੰ ਨਜ਼ਰਅੰਦਾਜ਼ ਕਰੋ ਕੀਮਤਾਂ ਆਪਣੇ ਆਪ ਹੇਠਾਂ ਆ ਜਾਣਗੀਆਂ’।
image source: Instagram
ਸਿਰਫ ਫੋਟੋਸ਼ੂਟ ਲਈ ਪਹਿਨਿਆ ਜਾਂਦਾ ਹੈ ਮੰਗਲਸੂਤਰ?
ਇਸੇ ਤਰ੍ਹਾਂ ਇੱਕ ਯੂਜ਼ਰ ਨੇ ਟਿੱਪਣੀ ਕੀਤੀ- ਵਿਆਹ ਤੋਂ ਬਾਅਦ ਉਸ ਦੀ ਸੱਸ ਉਸ ਨੂੰ ਸਿੰਦੂਰ, ਮੰਗਲਸੂਤਰ, ਸਾੜ੍ਹੀ, ਪਾਉਣ ਲਈ ਨਹੀਂ ਕਹਿੰਦੀ? ਇੱਕ ਟ੍ਰੋਲ ਨੇ ਲਿਖਿਆ- ਸਿੰਦੂਰ ਮੰਗਲਸੂਤਰ ਸਭ ਗਾਇਬ ਹੈ, ਇਹ ਸਿਰਫ ਫੋਟੋਸ਼ੂਟ ਲਈ ਸੀ। ਇੱਕ ਹੋਰ ਯੂਜ਼ਰ ਨੇ ਅਦਾਕਾਰਾ ਦੇ ਰਵੱਈਆ ਨੂੰ ਲੈ ਕੇ ਟਿੱਪਣੀ ਵੀ ਕੀਤੀ ਹੈ। ਉਸ ਨੇ ਲਿਖਿਆ ਹੈ- ‘Attitude dekho…’। ਇੱਕ ਵਿਅਕਤੀ ਨੇ ਲਿਖਿਆ- ਪਹਿਲਾਂ ਕੋਈ ਦਿਲਚਸਪੀ ਨਹੀਂ ਦਿੰਦਾ ਸੀ ਅਤੇ ਹੁਣ ਉਹ ਸਾਰਾ ਧਿਆਨ ਫਲਾਪ ਅਦਾਕਾਰਾ 'ਤੇ ਦੇ ਰਹੇ ਹਨ। ਇਸੇ ਤਰ੍ਹਾਂ ਕਈ ਯੂਜ਼ਰਸ ਨੇ ਆਥੀਆ ਸ਼ੈੱਟੀ ਨੂੰ ਟ੍ਰੋਲ ਕੀਤਾ ਹੈ। ਉਨ੍ਹਾਂ ਦੇ ਇਸ ਵੀਡੀਓ 'ਤੇ ਅਜਿਹੇ ਕਈ ਕਮੈਂਟਸ ਆਏ ਹਨ।
image source: Instagram
ਸੁਨੀਲ ਸ਼ੈਟੀ ਦੀ ਬੇਟੀ ਦਾ ਵਿਆਹ ਕਦੋਂ ਹੋਇਆ?
ਤੁਹਾਨੂੰ ਦੱਸ ਦੇਈਏ ਕਿ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਨੇ 23 ਜਨਵਰੀ 2023 ਨੂੰ ਸਟਾਰ ਕ੍ਰਿਕੇਟਰ ਕੇਐੱਲ ਰਾਹੁਲ ਨਾਲ ਵਿਆਹ ਕੀਤਾ ਸੀ। ਇਸ ਵਿਆਹ ਵਿੱਚ ਦੋਵਾਂ ਪਰਿਵਾਰਾਂ ਦੇ ਮੈਂਬਰ ਤੇ ਖ਼ਾਸ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
