ਏਕਤਾ ਕਪੂਰ ਦੇ ਪੁੱਤਰ ਦੀ ਜਨਮਦਿਨ ਪਾਰਟੀ ਤੋਂ ਰੋਂਦੀ ਹੋਈ ਬਾਹਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ; ਵੀਡੀਓ ਹੋਇਆ ਵਾਇਰਲ

Reported by: PTC Punjabi Desk | Edited by: Lajwinder kaur  |  January 29th 2023 02:29 PM |  Updated: January 29th 2023 02:35 PM

ਏਕਤਾ ਕਪੂਰ ਦੇ ਪੁੱਤਰ ਦੀ ਜਨਮਦਿਨ ਪਾਰਟੀ ਤੋਂ ਰੋਂਦੀ ਹੋਈ ਬਾਹਰ ਆਈ ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ; ਵੀਡੀਓ ਹੋਇਆ ਵਾਇਰਲ

Shilpa Shetty Daughter Samisha Shetty Viral Video: ਟੀਵੀ ਜਗਤ ਦੀ ਮੰਨੀ-ਪ੍ਰਮੰਨੀ ਨਿਰਮਾਤਾ ਅਤੇ ਫਿਲਮਾਂ 'ਚ ਵੀ ਆਪਣੇ ਜੌਹਰ ਦਿਖਾਉਣ ਵਾਲੀ ਏਕਤਾ ਕਪੂਰ ਲਾਈਮਲਾਈਟ 'ਚ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਬੇਟੇ ਰਵੀ ਕਪੂਰ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

bollywood actress shilpa shetty image source: Instagram

ਹੋਰ ਪੜ੍ਹੋ : ਰਾਖੀ ਸਾਵੰਤ ਦੀ ਮਾਂ ਦਾ ਅਖੀਰਲਾ ਵੀਡੀਓ ਆਇਆ ਸਾਹਮਣੇ; ਹਸਪਤਾਲ ‘ਚ ਮਾਂ ਨੂੰ ਦੇਖ ਕੇ ਰੋਂਦੀ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਬੇਟੀ ਨਾਲ ਏਕਤਾ ਕਪੂਰ ਦੇ ਬੇਟੇ ਰਵੀ ਕਪੂਰ ਦੇ ਚੌਥੇ ਜਨਮਦਿਨ ਦੀ ਪਾਰਟੀ 'ਚ ਪਹੁੰਚੀ ਸੀ। ਪਰ ਇਸ ਦੌਰਾਨ ਜਦੋਂ ਸ਼ਿਲਪਾ ਪਾਰਟੀ ਤੋਂ ਬਾਹਰ ਨਿਕਲੀ ਤਾਂ ਉਨ੍ਹਾਂ ਦੀ ਲਾਡੋ ਰਾਣੀ ਸਮੀਸ਼ਾ ਸ਼ੈੱਟੀ ਉੱਚੀ-ਉੱਚੀ ਰੋਂਦੀ ਨਜ਼ਰ ਆਈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Shilpa Shetty daughter samisha image source: Instagram

ਇਸ ਵਾਇਰਲ ਵੀਡੀਓ ਵਿੱਚ ਦੇਖ ਸਕਦੇ ਹੋ ਜਦੋਂ ਸ਼ਿਲਪਾ ਸ਼ੈੱਟੀ ਪਾਰਟੀ ਤੋਂ ਬਾਹਰ ਆ ਰਹੀ ਸੀ ਤਾਂ ਉਸ ਦੀ ਧੀ ਫੁੱਟ-ਫੁੱਟ ਕੇ ਰੋ ਰਹੀ ਸੀ। ਇਸ ਦੌਰਾਨ ਪਪਰਾਜ਼ੀ ਇਸ ਨੂੰ ਕੈਮਰੇ ਵਿੱਚ ਕੈਦ ਕਰ ਰਹੇ ਸਨ, ਇਸ ਲਈ ਅਦਾਕਾਰਾ ਨੇ ਆਪਣੀ ਧੀ ਦਾ ਰੋਂਦਾ ਹੋਇਆ ਚਿਹਰਾ ਆਪਣੇ ਹੱਥਾਂ ਨਾਲ ਢੱਕ ਲਿਆ ਸੀ।

shilpa shetty with daughter image source: Instagram

ਦੱਸ ਦਈਏ ਏਕਤਾ ਕਪੂਰ ਦੇ ਪੁੱਤਰ ਰਵੀ ਕਪੂਰ ਦੀ ਜਨਮਦਿਨ ਪਾਰਟੀ ਵਿੱਚ ਬਾਲੀਵੁੱਡ ਜਗਤ ਦੇ ਕਈ ਨਾਮੀ ਕਲਾਕਾਰ ਆਪਣੇ ਬੱਚਿਆਂ ਦੇ ਨਾਲ ਪਹੁੰਚੇ ਸਨ। ਜਿਨ੍ਹਾਂ ਵਿੱਚ ਨੇਹਾ ਧੂਪੀਆ, ਸਲਮਾਨ ਖਾਨ ਦੀ ਭੈਣ ਅਰਪਿਤਾ, ਜੇਨੇਲੀਆ ਡਿਸੂਜ਼ਾ,ਰਿਤੇਸ਼ ਦੇਸ਼ਮੁਖ ਅਤੇ ਕਈ ਹੋਰ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।

ekta kapoor son birthday image source: Instagram

 

View this post on Instagram

 

A post shared by @varindertchawla


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network