ਰਾਖੀ ਸਾਵੰਤ ਦੀ ਮਾਂ ਦਾ ਅਖੀਰਲਾ ਵੀਡੀਓ ਆਇਆ ਸਾਹਮਣੇ; ਹਸਪਤਾਲ ‘ਚ ਮਾਂ ਨੂੰ ਦੇਖ ਕੇ ਰੋਂਦੀ ਨਜ਼ਰ ਆਈ ਅਦਾਕਾਰਾ
ਰਾਖੀ ਸਾਵੰਤ ਦੀ ਮਾਂ ਦਾ ਅਖੀਰਲਾ ਵੀਡੀਓ ਆਇਆ ਸਾਹਮਣੇ; ਹਸਪਤਾਲ ‘ਚ ਮਾਂ ਨੂੰ ਦੇਖ ਕੇ ਰੋਂਦੀ ਨਜ਼ਰ ਆਈ ਅਦਾਕਾਰਾ
Rakhi Sawant shares emotional video: ਸ਼ਨੀਵਾਰ ਰਾਖੀ ਸਾਵੰਤ ਲਈ ਬੁਰੀ ਖਬਰ ਲੈ ਕੇ ਆਇਆ ਹੈ। ਉਨ੍ਹਾਂ ਦੀ ਮਾਂ ਜਯਾ ਸਾਵੰਤ ਦਾ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬ੍ਰੇਨ ਟਿਊਮਰ ਅਤੇ ਕੈਂਸਰ ਤੋਂ ਪੀੜਤ ਸੀ ਅਤੇ ਮੁੰਬਈ ਦੇ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ 'ਚ ਇਲਾਜ ਅਧੀਨ ਸੀ। ਹੁਣ ਅਦਾਕਾਰਾ ਨੇ ਇਸ ਦੁਖਦ ਖ਼ਬਰ ਬਾਰੇ ਪੋਸਟ ਕੀਤਾ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਭਾਵੁਕ ਹੋ ਰਹੇ ਹਨ।
image source: Instagram
ਹੋਰ ਪੜ੍ਹੋ : 'ਅਨੁਪਮਾ' ਨੇ ਖਰੀਦੀ ਨਵੀਂ ਕਾਰ, ਖੁਸ਼ੀ ਨਾਲ ਨੱਚਦੇ ਹੋਏ ਪਤੀ ਨੂੰ ਲਗਾਇਆ ਗਲੇ; ਦੇਖੋ ਵੀਡੀਓ
image source: Instagram
'ਬਿੱਗ ਬੌਸ' ਫੇਮ ਰਾਖੀ ਸਾਵੰਤ ਨੇ ਸਾਂਝਾ ਕੀਤਾ ਮਾਂ ਦੇ ਨਾਲ ਅਖੀਰਲਾ ਵੀਡੀਓ
ਖਾਸ ਗੱਲ ਇਹ ਹੈ ਕਿ 'ਬਿੱਗ ਬੌਸ' ਫੇਮ ਰਾਖੀ ਲੰਬੇ ਸਮੇਂ ਤੋਂ ਲਗਾਤਾਰ ਹਸਪਤਾਲ ਦੇ ਚੱਕਰ ਲਗਾ ਰਹੀ ਸੀ। ਮੀਡੀਆ ਨਾਲ ਗੱਲਬਾਤ ਦੌਰਾਨ ਉਹ ਆਪਣੀ ਮਾਂ ਦੀ ਸਿਹਤ ਬਾਰੇ ਦੱਸਦੀ ਰਹਿੰਦੀ ਸੀ। ਅਦਾਕਾਰਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨਾ ਤਾਂ ਬੋਲ ਪਾ ਰਹੀ ਸੀ ਅਤੇ ਨਾ ਹੀ ਕਿਸੇ ਨੂੰ ਪਛਾਣ ਪਾ ਰਹੀ ਸੀ। ਇਸ ਤੋਂ ਇਲਾਵਾ ਰਾਖੀ ਨੇ ਪਪਰਾਜ਼ੀ ਨੂੰ ਇਹ ਵੀ ਦੱਸਿਆ ਕਿ ਬੀਮਾਰੀ ਕਾਰਨ ਉਸ ਦੀ ਮਾਂ ਦੇ ਅੱਧਾ ਸਰੀਰ ਨੂੰ ਅਧਰੰਗ ਹੋ ਗਿਆ ਸੀ। ਇੰਨੇ ਦਿਨਾਂ ਦੇ ਇਲਾਜ ਤੋਂ ਬਾਅਦ ਆਖਿਰਕਾਰ ਸ਼ਨੀਵਾਰ ਨੂੰ ਰਾਖੀ ਦੀ ਮਾਂ ਜ਼ਿੰਦਗੀ ਦੀ ਜੰਗ ਹਾਰ ਗਈ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।
image source: Instagram
ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਇਸ ਦੁਖਦਾਈ ਖਬਰ ਦੀ ਜਾਣਕਾਰੀ ਦਿੱਤੀ ਹੈ। ਇਸ ਵੀਡੀਓ 'ਚ ਉਸ ਦੀ ਮਾਂ ਨੂੰ ਹਸਪਤਾਲ ਦੇ ਬੈੱਡ 'ਤੇ ਲੇਟਿਆ ਦੇਖਿਆ ਜਾ ਸਕਦਾ ਹੈ ਜਦੋਂਕਿ ਰਾਖੀ ਉਸ ਦੇ ਸਾਹਮਣੇ ਬੈਠ ਕੇ ਫੁੱਟ-ਫੁੱਟ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਆਪਣੀ ਮਾਂ ਲਈ ਰੱਬ ਅੱਗੇ ਦੁਹਾਈ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਦੇਖ ਕੇ ਯੂਜ਼ਰਸ ਵੀ ਕਮੈਂਟ ਕਰਕੇ ਰਾਖੀ ਨੂੰ ਹੌਸਲਾ ਦੇ ਰਹੇ ਹਨ।
image source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
