'ਅਨੁਪਮਾ' ਨੇ ਖਰੀਦੀ ਨਵੀਂ ਕਾਰ, ਖੁਸ਼ੀ ਨਾਲ ਨੱਚਦੇ ਹੋਏ ਪਤੀ ਨੂੰ ਲਗਾਇਆ ਗਲੇ; ਦੇਖੋ ਵੀਡੀਓ
'ਅਨੁਪਮਾ' ਨੇ ਖਰੀਦੀ ਨਵੀਂ ਕਾਰ, ਖੁਸ਼ੀ ਨਾਲ ਨੱਚਦੇ ਹੋਏ ਪਤੀ ਨੂੰ ਲਗਾਇਆ ਗਲੇ; ਦੇਖੋ ਵੀਡੀਓ
Anupamaa Fame Rupali Ganguly New Car: ਟੀਵੀ ਦਾ ਮਸ਼ਹੂਰ ਸੀਰੀਅਲ 'ਅਨੁਪਮਾ' ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। 'ਅਨੁਪਮਾ' ਟੀਆਰਪੀ ਸੂਚੀ ਵਿੱਚ ਹਮੇਸ਼ਾ ਪਹਿਲੇ ਨੰਬਰ 'ਤੇ ਰਹਿੰਦੀ ਹੈ। ਸ਼ੋਅ 'ਚ ਆਉਣ ਵਾਲੇ ਟਵਿਸਟ ਦਰਸ਼ਕਾਂ ਨੂੰ ਕੀਲ ਕੇ ਰੱਖਦੇ ਹਨ। 'ਅਨੁਪਮਾ' ਦੀ ਕਹਾਣੀ ਹੀ ਨਹੀਂ ਸਗੋਂ ਇਸ ਦੇ ਕਿਰਦਾਰ ਵੀ ਦਰਸ਼ਕਾਂ 'ਚ ਚਰਚਾ 'ਚ ਰਹਿੰਦੇ ਹਨ।
ਅਜਿਹੇ 'ਚ ਸ਼ੋਅ ਦੀ ਲੀਡ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੇ ਸ਼ੋਅ ਤੋਂ ਇਲਾਵਾ ਆਪਣੀ ਵੀਡੀਓਜ਼ ਕਰਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਦਾ ਇੱਕ ਨਵਾਂ ਵੀਡੀਓ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਰੂਪਾਲੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਦਾਕਾਰਾ ਨੇ ਆਪਣੇ ਆਪ ਨੂੰ ਬਹੁਤ ਕੀਮਤੀ ਤੋਹਫਾ ਦਿੱਤਾ ਹੈ। ਰੂਪਾਲੀ ਨੇ ਇੱਕ ਚਮਕਦਾਰ ਲਗਜ਼ਰੀ ਕਾਰ ਖਰੀਦੀ ਹੈ।


ਰੂਪਾਲੀ ਨੇ ਖਰੀਦੀ ਇੱਕ ਚਮਕਦੀ BMW
'ਅਨੁਪਮਾ' ਯਾਨੀਕਿ ਰੂਪਾਲੀ ਗਾਂਗੁਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਰੂਪਾਲੀ ਨੇ ਇੱਕ ਨਵੀਂ ਚਮਕਦਾਰ BMW ਖਰੀਦੀ ਰਹੀ ਹੈ, ਜਿਸਦੀ ਇੱਕ ਝਲਕ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਪੋਸਟ ਕਰਕੇ ਦਿਖਾਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰੂਪਾਲੀ ਦੀਆਂ ਕਈ ਤਸਵੀਰਾਂ ਉਸ ਸ਼ੋਅਰੂਮ 'ਤੇ ਲਗਾਈਆਂ ਗਈਆਂ ਹਨ ਜਿੱਥੋਂ ਰੂਪਾਲੀ ਨੇ BMW ਖਰੀਦੀ ਸੀ।

ਪਤੀ ਅਤੇ ਪੁੱਤਰ ਨਾਲ ਮਨਾਈ ਖੁਸ਼ੀ
ਰੂਪਾਲੀ ਗਾਂਗੁਲੀ ਦੀ ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਉਸ ਦਾ ਬੇਟਾ ਰੁਦਰਾਂਸ਼ ਅਤੇ ਪਤੀ ਅਸ਼ਵਿਨ ਕੇ ਵਰਮਾ ਦੋਵੇਂ ਉਸ ਦੇ ਨਾਲ ਨਜ਼ਰ ਆ ਰਹੇ ਹਨ। ਜਿਸ 'ਚ ਰੂਪਾਲੀ ਕਾਰ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। BMW ਕਾਰ ਖਰੀਦ ਕੇ ਰੂਪਾਲੀ ਬਹੁਤ ਖੁਸ਼ ਹੈ। ਕਦੇ ਉਹ ਨੱਚਣ ਲੱਗ ਜਾਂਦੀ ਹੈ ਤੇ ਕਦੇ ਆਪਣੇ ਪਤੀ ਨੂੰ ਜੱਫੀ ਪਾ ਲੈਂਦੀ ਹੈ।
ਦੱਸ ਦੇਈਏ ਕਿ BMW ਕਾਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਤਿੰਨ ਲੋਕਾਂ ਦਾ ਧੰਨਵਾਦ ਕੀਤਾ ਹੈ। ਰੂਪਾਲੀ ਨੇ ਪਹਿਲਾਂ ਆਪਣੇ ਪਤੀ ਅਸ਼ਵਿਨ ਵਰਮਾ, ਫਿਰ 'ਅਨੁਪਮਾ' ਦੇ ਨਿਰਦੇਸ਼ਕ ਰਾਜਨ ਸ਼ਾਹੀ ਅਤੇ ਫਿਰ ਬੇਟੇ ਰੁਦਰਾਂਸ਼ ਦਾ ਧੰਨਵਾਦ ਕੀਤਾ। ਇਸ ਕਾਰ ਦੀ ਕੀਮਤ ਕਰੀਬ ਇੱਕ ਕਰੋੜ ਰੁਪਏ ਹੈ। ਇਸ ਪੋਸਟ ਉੱਤੇ ਫੈਨਜ਼ ਤੇ ਕਲਾਕਾਰ ਕਮੈਂਟ ਕਰਕੇ ਰੂਪਾਲੀ ਨੂੰ ਮੁਬਾਰਕਬਾਦ ਦੇ ਰਹੇ ਹਨ।

View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
