ਨਿਮਰਤ ਖਹਿਰਾ ਆਪਣੇ ਨਵੇਂ ਗੀਤ 'ਸ਼ਿਕਾਇਤਾਂ' ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼, ਦੇਖੋ ਵੀਡੀਓ

Written by  Lajwinder kaur   |  January 27th 2023 05:15 PM  |  Updated: January 27th 2023 05:15 PM

ਨਿਮਰਤ ਖਹਿਰਾ ਆਪਣੇ ਨਵੇਂ ਗੀਤ 'ਸ਼ਿਕਾਇਤਾਂ' ਦੇ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਪ੍ਰਸ਼ੰਸਕ ਕਰ ਰਹੇ ਨੇ ਖੂਬ ਤਾਰੀਫ਼, ਦੇਖੋ ਵੀਡੀਓ

Nimrat Khaira Latest Song: ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਨਿਮਰਤ ਖਹਿਰਾ ਕਾਫੀ ਸਮੇਂ ਬਾਅਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈ ਹੈ। ਜੀ ਹਾਂ ਉਹ 'ਸ਼ਿਕਾਇਤਾਂ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆਈ ਹੈ। ਦੱਸ ਦਈਏ ਇਹ ਨਿਮਰਤ ਦਾ ਨਵੇਂ ਸਾਲ ਦਾ ਪਹਿਲਾ ਗੀਤ ਹੈ। ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਬਣੀ ਹੋਈ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

nimrat khaira new song image source: Instagram 

ਹੋਰ ਪੜ੍ਹੋ : ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ

ਨਿਮਰਤ ਖਹਿਰਾ ਆਪਣੇ ਮਿੱਠੇ ਜਿਹੇ ਗੀਤ 'ਸ਼ਿਕਾਇਤਾਂ' ਰਾਹੀਂ ਇੱਕ ਕੁੜੀ ਦੇ ਦਿਲ ਦੇ ਭਾਵਨਾਵਾਂ ਨੂੰ ਬਿਆਨ ਕਰ ਹੀ ਹੈ। ਜਿਸ ਨੂੰ ਵਿਆਹ ਤੋਂ ਬਾਅਦ ਏਹੀ ਡਰ ਲੱਗਿਆ ਰਹਿੰਦਾ ਹੈ ਕਿ ਉਸਦਾ ਘਰ ਵਾਲਾ ਕਿਸੇ ਹੋਰ ਦੇ ਪਿਆਰ ਵਿੱਚ ਨਾ ਪੈ ਜਾਂਵੇ। ਇਸ ਗੀਤ ਦੇ ਬੋਲ Rony Ajnali ਤੇ Gill Machrai ਨੇ ਮਿਲਕੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਟਰੂ ਮੇਕਰਸ ਵੱਲੋਂ ਗਾਣਾ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ 'ਬਰਾਊਨ ਸਟੂਡੀਓਜ਼' ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ।

singer nimrat khaira image source: Instagram

ਇੱਕ ਯੂਜ਼ਰ ਨੇ ਲਿਖਿਆ ਹੈ- ‘ਤੇਰੀ ਸਾਦਗੀ ਦੀ ਕੀ ਤਾਰੀਫ ਕਰਾਂ ਮੇਰੇ ਅਲਫਾਜ਼ਾਂ ਵਿੱਚ ਐਨੀ ਜਾਨ ਹੈਨੀ,,ਬਾਬਾ ਨਾਨਕ ਹੋਰ ਤਰੱਕੀਆਂ ਦੇਵੇ ਆਪ ਜੀ ਨੂੰ ਨਿਮਰਤ ਖੈਰਾ ਜੀ’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਬਹੁਤ ਸੋਹਣਾ ਗੀਤ ਏ..ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤਰੱਕੀਆਂ ਬਖ਼ਸ਼ਣ’। ਇਸ ਤਰ੍ਹਾਂ ਯੂਜ਼ਰਸ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ।

nimrat khaira image source: Instagram

ਨਿਮਰਤ ਖਹਿਰਾ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ, ਜਿਸ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਨਾਲ ਗਾਇਕਾ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ਵਿੱਚ ਵਾਹ ਵਾਹੀ ਖੱਟ ਚੁੱਕੀ ਹੈ। ਪਿਛਲੇ ਸਾਲ ਉਹ ਸੌਂਕਣ ਸੌਂਕਣੇ ਫ਼ਿਲਮ ਵਿੱਚ ਨਜ਼ਰ ਆਈ ਸੀ, ਉਸ ਦੇ ਕਿਰਾਦਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਫੈਨਜ਼ ਕਾਫੀ ਸਮੇਂ ਤੋਂ ਉਸਦੀ ਦਿਲਜੀਤ ਦੋਸਾਂਝ ਦੇ ਨਾਲ ਆਉਣ ਵਾਲੀ ਫ਼ਿਲਮ ‘ਜੋੜੀ’ ਦੀ ਉਡੀਕ ਕਰ ਰਹੇ ਹਨ। ਇਹ ਫ਼ਿਲਮ 5 ਮਈ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network