ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ

Written by  Lajwinder kaur   |  January 27th 2023 12:34 PM  |  Updated: January 27th 2023 12:34 PM

ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ

Fans tease Shubman Gill with Sara's name, video goes viral: ਇਨ੍ਹੀਂ ਦਿਨੀਂ ਭਾਰਤੀ ਕ੍ਰਿਕੇਟਰ ਸ਼ੁਭਮਨ ਗਿੱਲ ਦੇ ਨਾਲ ਸਾਰਾ ਅਲੀ ਖਾਨ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਜਿਸ 'ਚ ਕ੍ਰਿਕੇਟ ਦੇ ਮੈਦਾਨ 'ਤੇ ਸ਼ੁਭਮਨ ਗਿੱਲ ਦੇ ਪ੍ਰਸ਼ੰਸਕ ਸਾਰਾ ਅਲੀ ਖ਼ਾਨ ਦਾ ਨਾਂ ਲੈ ਕੇ ਉਨ੍ਹਾਂ ਨੂੰ ਜ਼ਬਰਦਸਤ ਚਿੜਾਉਂਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਟੀਮ ਇੰਡੀਆ ਨਿਊਜ਼ੀਲੈਂਡ ਦੇ ਖਿਲਾਫ ਇੰਦੌਰ ਵਿੱਚ ਤੀਜਾ ਵਨਡੇਅ ਖੇਡ ਰਹੀ ਸੀ।

ਹੋਰ ਪੜ੍ਹੋ : ਯੁਵਰਾਜ ਸਿੰਘ ਤੇ ਹੇਜ਼ਲ ਦਾ ਪੁੱਤਰ ਹੋਇਆ ਇੱਕ ਸਾਲ ਦਾ; ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ

inside image of virat and shubman

ਟਵਿੱਟਰ 'ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ 'ਚ ਦਰਸ਼ਕ ਸਾਰਾ ਦਾ ਨਾਮ ਲੈ ਕੇ ਰੌਲਾ ਪਾਉਂਦੇ ਨਜ਼ਰ ਆ ਰਹੇ ਹਨ। ਸ਼ੁਭਮਨ ਨੂੰ ਚਿੜਾਉਂਦੇ ਹੋਏ ਸਾਰੇ ਫੈਨਜ਼ ਕਹਿ ਰਹੇ ਸਨ, 'ਹਮਾਰੀ ਭਾਬੀ ਕੈਸੀ ਹੋ? ਸਾਰਾ ਭਾਬੀ ਜੈਸੀ ਹੋ..' ਵੀਡੀਓ 'ਚ ਸ਼ੁਭਮਨ ਨਿਊਜ਼ੀਲੈਂਡ ਖਿਲਾਫ ਫੀਲਡਿੰਗ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਦਰਸ਼ਕਾਂ ਨੇ ਇਹ ਨਹੀਂ ਦੱਸਿਆ ਕਿ ਇਹ ਸਾਰਾ ਅਲੀ ਖਾਨ ਸੀ ਜਾਂ ਸਾਰਾ ਤੇਂਦੁਲਕਰ। ਗਿੱਲ ਦੇ ਸਚਿਨ ਤੇਂਦੁਲਕਰ ਦੀ ਬੇਟੀ ਨੂੰ ਡੇਟ ਕਰਨ ਦੀ ਵੀ ਅਫਵਾਹ ਸੀ।

sara ali khan shubman gill

ਮੈਦਾਨ 'ਚ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ। ਜਦੋਂ ਲੋਕ ਸ਼ੁਭਮਨ ਨੂੰ ਸਾਰਾ ਦੇ ਨਾਂ 'ਤੇ ਛੇੜ ਰਹੇ ਸਨ ਤਾਂ ਵਿਰਾਟ ਕੋਹਲੀ ਮਸਤੀ ਕਰਦੇ ਨਜ਼ਰ ਆਏ। ਵੀਡੀਓ 'ਚ ਵਿਰਾਟ ਭੀੜ ਨੂੰ ਦੇਖਦੇ ਹੋਏ ਮੋੜ ਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਸ਼ੁਭਮਨ ਗਿੱਲ ਨੇ ਪ੍ਰਤੀਕਿਰਿਆ ਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਰਸ਼ਕਾਂ ਨੇ ਸਾਰਾ ਦੇ ਨਾਂ ਦਾ ਰੌਲਾ ਪਾਇਆ ਹੋਵੇ। ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖਿਲਾਫ ਮੈਚ ਦੌਰਾਨ ਲੋਕ 'ਸਾਰਾ ਸਾਰਾ' ਦੇ ਨਾਅਰੇ ਲਗੇ ਸਨ।

inside image of virat kohli

ਟਵਿੱਟਰ 'ਤੇ ਵੀਡੀਓ ਸ਼ੇਅਰ ਕੀਤੇ ਜਾਣ ਤੋਂ ਬਾਅਦ, ਪ੍ਰਸ਼ੰਸਕ ਇਹ ਪੁੱਛ ਰਹੇ ਸਨ ਕਿ ਕੀ ਇਹ ਸਾਰਾ ਅਲੀ ਖਾਨ ਹੈ ਜਾਂ ਸਾਰਾ ਤੇਂਦੁਲਕਰ। ਇੱਕ ਪ੍ਰਸ਼ੰਸਕ ਨੇ ਲਿਖਿਆ, "ਸਾਰਾ ਠੀਕ ਹੈ, ਪਰ ਅਲੀ ਖਾਨ ਜਾਂ ਤੇਂਦੁਲਕਰ?" ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network