ਪੀਟੀਸੀ ਬਾਕਸ ਆਫ਼ਿਸ 'ਤੇ ਦੇਖੋ ਮਨੀਸ਼ ਪੌਲ ਦੀ ਫ਼ਿਲਮ 'ਬੰਜਰ' 

By  Rupinder Kaler March 12th 2019 05:07 PM

ਪੀਟੀਸੀ ਬਾਕਸ ਆਫ਼ਿਸ ਤੇ ਇਸ ਵਾਰ ਪੰਜਾਬੀ ਫ਼ਿਲਮ 'ਬੰਜਰ' ਦਿਖਾਈ ਜਾਵੇਗੀ । ਇਸ ਫ਼ਿਲਮ ਦੀ ਮੁੱਖ ਭੂਮਿਕਾ ਵਿੱਚ ਮਸ਼ਹੂਰ ਐਂਕਰ ਅਤੇ ਅਦਾਕਾਰ ਮਨੀਸ਼ ਪੌਲ ਨਜ਼ਰ ਆਉਣਗੇ । ਇਸ ਫ਼ਿਲਮ ਵਿੱਚ ਮਨੀਸ਼ ਪੌਲ ਉਸ ਪੰਜਾਬੀ ਕਿਸਾਨ ਦਾ ਰੋਲ ਨਿਭਾ ਰਹੇ ਹਨ । ਜਿਹੜਾ ਆਪਣੀ ਮਾਂ ਦੀ ਬਿਮਾਰੀ ਕਰਕੇ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦਾ ਹੈ ।

BANJAR BANJAR

ਕਰਜ਼ਦਾਰ ਉਸ ਨੂੰ ਪਰੇਸ਼ਾਨ ਕਰਦੇ ਹਨ । ਇਸ ਤਰ੍ਹਾਂ ਦੇ ਹਲਾਤ ਬਣ ਜਾਂਦੇ ਹਨ ਕਿ ਉਸ ਅੱਗੇ ਆਪਣੀ ਮਾਂ ਵਰਗੀ ਜ਼ਮੀਨ ਵੇਚਣ ਦਾ ਹੀ ਵਿਕੱਲਪ ਬਚਦਾ ਹੈ । ਪਰ ਇਸ ਸਭ ਦੇ ਬਾਵਜੂਦ ਇਹ ਹਿੰਮਤੀ ਕਿਸਾਨ ਹਰ ਹਲਾਤ ਦਾ ਡਟ ਕੇ ਸਾਹਮਣਾ ਕਰਦਾ ਹੈ ਤੇ ਉਸ ਜ਼ਮੀਨ ਨੂੰ ਅਬਾਦ ਕਰਨ ਦਾ ਮਨ ਬਣਾਉਂਦਾ ਹੈ ਜਿਹੜੀ ਕਿ 'ਬੰਜਰ' ਹੈ । ਇਸ ਫ਼ਿਲਮ ਦੀ ਕਹਾਣੀ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੀ ਹੈ ।

https://www.youtube.com/watch?time_continue=34&v=PIncQO9Vqc8

ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਇੱਕ  ਹਿੰਮਤੀ ਕਿਸਾਨ ਮੁਸ਼ਕਿਲ ਭਰੇ ਇਹਨਾਂ ਹਲਾਤਾਂ ਦਾ ਸਾਹਮਣਾ ਕਰਦਾ ਹੈ ਤਾਂ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ 'ਤੇ ਫ਼ਿਲਮ 'ਬੰਜਰ' ਤਰੀਕ 15 ਮਾਰਚ ਦਿਨ ਸ਼ੁੱਕਰਵਾਰ ਰਾਤ 7.45 'ਤੇ ਸਿਰਫ ਪੀਟੀਸੀ ਪੰਜਾਬੀ ਤੇ ।

Related Post