11 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਪੂਰੇ ਅਧੂਰੇ’

written by Shaminder | November 10, 2022 03:02pm

ਪੀਟੀਸੀ ਪੰਜਾਬੀ ‘ਤੇ ਹਰ ਹਫ਼ਤੇ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ   ‘ਪੂਰੇ ਅਧੂਰੇ’  ( Poore Adhure) 11 ਨਵੰਬਰ, ਦਿਨ ਸ਼ੁੱਕਰਵਾਰ ਨੂੰ ਰਾਤ 7 : 30 ਵਜੇ ਪ੍ਰਸਾਰਿਤ ਕੀਤੀ ਜਾਵੇਗੀ। ਸਰਵਜੀਤ ਖਹਿਰਾ ਦੀ ਡਾਇਰੈਕਸ਼ਨ ਹੇਠ ਬਣੀ ਇਸ ਫ਼ਿਲਮ ਦੀ ਕਹਾਣੀ ਵੀ ਹੋਰਨਾਂ ਫ਼ਿਲਮਾਂ ਵਾਂਗ ਬਿਲਕੁਲ ਵੱਖਰੀ ਹੋਵੇਗੀ ।

Poore Adhure , image Source : instagram

ਹੋਰ ਪੜ੍ਹੋ : ਦਿਲਜੀਤ ਦੋਸਾਂਝ ਕਿਵੇਂ ਮਨਾ ਰਹੇ ਨੇ ਬਰਫੀਲੀ ਵਾਦੀਆਂ ‘ਚ ਸਮਾਂ, ਵੇਖੋ ਵੀਡੀਓ

ਪੀਟੀਸੀ ਪੰਜਾਬੀ ‘ਤੇ ਦਿਖਾਈ ਜਾਣ ਵਾਲੀ ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਸੋਨਪ੍ਰੀਤ ਜਵੰਦਾ, ਗੁਰਮੀਤ ਮਾਨ, ਗੁਰਬਿੰਦਰ ਮਾਨ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਇਸ ਫ਼ਿਲਮ ‘ਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇੱਕ ਜੋੜਾ ਵਿਆਹੇ ਹੋਣ ਦੇ ਬਾਵਜੂਦ ਬੱਚੇ ਪੈਦਾ ਕਰਨ ਤੋਂ ਪਰਹੇਜ਼ ਕਰਦਾ ਹੈ ।

Poore Adhure

ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਆਪਣੇ ਨਵ-ਵਿਆਹੇ ਪੁੱਤਰ ਦੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਪਰ ਆਖਿਰਕਾਰ ਇਸ ਜੋੜੇ ਦਾ ਮਨ ਬਦਲ ਜਾਂਦਾ ਹੈ ਅਤੇ ਉਹ ਬੱਚੇ ਪੈਦਾ ਕਰਨ ਦੀ ਬਜਾਏ ਬੱਚੇ ਨੂੰ ਗੋਦ ਲੈਣ ਦੇ ਬਾਰੇ ਸੋਚਦਾ ਹੈ । ਜਿਸ ਤੋਂ ਬਾਅਦ ਇਸ ਜੋੜੇ ਨੂੰ ਬੱਚੇ ਨੂੰ ਗੋਦ ਲੈਣ ਵੇਲੇ ਕਈ ਤਰ੍ਹਾਂ ਟਾਸਕ ਅਤੇ ਟੈਸਟ ਪਾਸ ਕਰਨੇ ਪੈਂਦੇ ਹਨ ।

Poore Adhure

ਪਰ ਇਹ ਜੋੜੀ ਇਸ ਟਾਸਕ ਨੂੰ ਪੂਰਾ ਕਰਨ ‘ਚ ਕਾਮਯਾਬ ਹੋ ਪਾਉਂਦੀ ਹੈ ਜਾਂ ਨਹੀਂ? ਕੀ ਇਹ ਜੋੜੀ ਨੂੰ ਬੱਚਾ ਗੋਦ ਲੈ ਪਾਏਗੀ? ਇਹ ਸਭ ਵੇਖਣ ਨੂੰ ਮਿਲੇਗਾ ਦਿਨ ਸ਼ੁੱਕਰਵਾਰ, ਰਾਤ 7: 30 ਵਜੇ । ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਪੂਰੇ ਅਧੂਰੇ’ ।

 

View this post on Instagram

 

A post shared by PTC Punjabi (@ptcpunjabi)

You may also like