ਪੀਟੀਸੀ ਪੰਜਾਬੀ ‘ਤੇ 4 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਬਾਬੀ’

Written by  Shaminder   |  October 31st 2022 04:34 PM  |  Updated: October 31st 2022 04:44 PM

ਪੀਟੀਸੀ ਪੰਜਾਬੀ ‘ਤੇ 4 ਨਵੰਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰਬਾਬੀ’

ਪੀਟੀਸੀ ਪੰਜਾਬੀ ਵੱਲੋਂ ਦਰਸ਼ਕਾਂ ਦੇ ਲਈ ਹਰ ਵਾਰ ਨਵੇਂ ਵਿਸ਼ੇ ‘ਤੇ ਫ਼ਿਲਮ ਵਿਖਾਈ ਜਾਂਦੀ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਪੀਟੀਸੀ ਬਾਕਸ ਆਫ਼ਿਸ ਦੀ ਨਵੀਂ ਫ਼ਿਲਮ ‘ਰਬਾਬੀ’ (Rabaabi) ਲੈ ਕੇ ਆ ਰਿਹਾ ਹੈ । ਹਰਜੀਤ ਸਿੰਘ (Harjit Singh) ਵੱਲੋਂ ਤਿਆਰ ਕੀਤੀ ਗਈ ਇਸ ਫ਼ਿਲਮ ‘ਚ ਵੰਡ ਦੇ ਦਰਦ ਦੇ ਨਾਲ-ਨਾਲ ਗੁਰੂ ਘਰਾਂ ਤੋਂ ਵਿਛੋੜੇ ਗਏ ਲੋਕਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ।

Rababi ,,

ਹੋਰ ਪੜ੍ਹੋ : ਗਾਇਕ ਪੰਮੀ ਬਾਈ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਜਦੋਂ ਦੋਨਾਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋਈ ਤਾਂ ਕਿਸ ਤਰ੍ਹਾਂ ਇਸ ਦਾ ਸੰਤਾਪ ਲੋਕਾਂ ਨੂੰ ਭੋਗਣਾ ਪਿਆ ਸੀ । ਲੋਕ ਆਪਣੇ ਗੁਰੂ ਧਾਮਾਂ ਤੋਂ ਦੂਰ ਹੋ ਗਏ ਅਤੇ ਧਰਮ ਦੇ ਨਾਂਅ ‘ਤੇ ਹੁੰਦੀ ਸਿਆਸਤ ਕਾਰਨ ਲੋਕ ਇਨਸਾਨੀਅਤ ਨੂੰ ਵੀ ਭੁੱਲ ਗਏ ।

Rababi ,,

ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਪਾਇਆ ਗਿੱਧਾ, ਵੇਖੋ ਵੀਡੀਓ

ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਮਨ ਬੱਲ, ਜੇ ਰਿਆਜ਼, ਸੁਮੇਸ਼ ਵਿਕ੍ਰਾਂਤ, ਮੋਹਿਤ ਕਸ਼ਯਪ, ਭਾਰਤੀ ਦੱਤ, ਕਵਿਤਾ ਸ਼ਰਮਾ, ਅਨਿਲ ਸ਼ਰਮਾ, ਕਰਣਵੀਰ ਸੀਬੀਆ, ਸਰੋਜ ਰਾਣੀ, ਸਾਇਰਾ, ਵਿਵੇਕ ਕੁਮਾਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

Rababi,

ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 4 ਨਵੰਬਰ, ਦਿਨ ਸ਼ੁੱਕਰਵਾਰ ਨੂੰ ਸ਼ਾਮ 7:30  ਵਜੇ ਕੀਤਾ ਜਾਵੇਗਾ । ਦੱਸ ਦਈਏ ਕਿ ਪੀਟੀਸੀ ਬਾਕਸ ਆਫ਼ਿਸ ਵੱਲੋਂ ਵੱਖ-ਵੱਖ ਅਤੇ ਨਿਵੇਕਲੇ ਵਿਸ਼ਿਆਂ ‘ਤੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ ।ਇਹ ਵਿਸ਼ੇ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੁੰਦੇ ਹਨ । ਇਸੇ ਲਈ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network