ਪੀਟੀਸੀ ਪੰਜਾਬੀ ‘ਤੇ 21 ਅਕਤੂਬਰ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਭੰਭੜਭੂੰ’

written by Shaminder | October 14, 2022 05:18pm

ਪੀਟੀਸੀ ਪੰਜਾਬੀ ਦਰਸ਼ਕਾਂ ਦੇ ਮਨੋਰੰਜਨ ਲਈ ਹਰ ਵਾਰ ਨਵੀਂ ਕਹਾਣੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਬਾਕਸ ਆਫ਼ਿਸ ਇੱਕ ਵਾਰ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗਾ ।ਇਸ ਵਾਰ ਇੱਕ ਵੱਖਰੇ ਹੀ ਵਿਸ਼ੇ ‘ਤੇ ਫ਼ਿਲਮ ਵਿਖਾਈ ਜਾਵੇਗੀ ।ਜੀ ਹਾਂ ਇਸ ਤੁਹਾਨੂੰ ਪੀਟੀਸੀ ਪੰਜਾਬੀ ‘ਤੇ ਵਿਖਾਈ ਜਾਵੇਗੀ ਨਵੀਂ ਫ਼ਿਲਮ ‘ਭੰਭੜਭੂੰ’ (Bhambadpoo)ਵਿਖਾਈ ਜਾਵੇਗੀ।

PTC Box office

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਮਾਂ ਪੁੱਤ ਦਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ

ਲਵੀਨਾ ਬੱਗਾ (Loveena Bagga) ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਅਜਿਹੇ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ ਜਿਸ ਦੇ ਪਰਿਵਾਰ ਦੇ ਮੁਖੀਏ ਨੂੰ ਇੱਕ ਲੱਖ ਦਾ ਬੋਨਸ ਮਿਲਦਾ ਹੈ  ਅਤੇ ਮਿਲਣ ਵਾਲੇ ਪੈਸਿਆਂ ਨੂੰ ਲੈ ਕੇ ਸਾਰਾ ਪਰਿਵਾਰ ਪਲਾਨ ਕਰਦਾ ਹੈ ਕਿ ਕਿਤੇ ਘੁੰਮਣ ਜਾਈਏ ।

PTC Box office Bhambadpoo

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਸ਼ੈਰੀ ਮਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਖੱਚਾਂ ਮਾਰ ਮਾਰ ਤਾਂ ਨੀਂ ਸੁਰਖੀਆਂ ‘ਚ ਆਉਂਦਾ’

ਪਰ ਸਾਰੇ ਪਰਿਵਾਰ ਦੀ ਵੱਖੋ ਵੱਖਰੀ ਰਾਇ ਹੁੰਦੀ ਹੈ । ਜਿਸ ਕਾਰਨ ਸਾਰਾ ਪਰਿਵਾਰ ਇਸੇ ਭੰਬਲਭੁਸੇ ‘ਚ ਰਹਿੰਦਾ ਹੈ ।ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਜਸਦੀਪ ਮੁਕੇਰੀਆਂ, ਯੋਗੇਸ਼ ਰਾਣਾ, ਸਤਬੀਰ ਕੌਰ, ਜਸਜੀਰਤ ਕੌਰ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।

PTC Box Office Movie

ਫ਼ਿਲਮ ਦੇ ਟਾਈਟਲ ‘ਭੰਭੜ ਭੂੰ’ ਤੋਂ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਹਸਾਏਗੀ । ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 21 ਅਕਤੂਬਰ, ਦਿਨ ਸ਼ੁੱਕਰਵਾਰ, ਸ਼ਾਮ 7:30 ਵਜੇ ਕੀਤਾ ਜਾਵੇਗਾ । ਇਸ ਫ਼ਿਲਮ ਨੂੰ ਜੇ ਤੁਸੀਂ ਪੀਟੀਸੀ ਪੰਜਾਬੀ ‘ਤੇ ਮਿਸ ਕਰ ਦਿੱਤਾ ਹੈ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ।ਇਸ ਫ਼ਿਲਮ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ ।

 

 

You may also like