25 ਅਕਤੂਬਰ ਨੂੰ ਦੇਖੋ ਪੀਟੀਸੀ ਬਾਕਸ ਆਫ਼ਿਸ ’ਤੇ ਫ਼ਿਲਮ ‘ਬਰੂਹਾਂ’

By  Rupinder Kaler October 21st 2019 05:26 PM -- Updated: October 21st 2019 05:27 PM

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ਤੇ ਨਵੀਂ ਕਹਾਣੀ ਦੇਖੋਗੇ । ਇਸ ਵਾਰ ਪੀਟੀਸੀ ਬਾਕਸ ਆਫ਼ਿਸ ’ਤੇ ਹਰਜੀਤ ਸਿੰਘ ਦੀ ਫ਼ਿਲਮ ‘ਬਰੂਹਾਂ’ ਦਿਖਾਈ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਹੈ । ਇਸ ਫ਼ਿਲਮ ਵਿੱਚ ਪੰਜਾਬ ਦੀਆਂ ਉਹਨਾਂ ਧੀਆਂ ਦੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਵਿਦੇਸ਼ੀ ਲਾੜੇ ਵਿਆਹ ਕੇ ਪਿੱਛੇ ਰੁਲਣ ਲਈ ਛੱਡ ਜਾਂਦੇ ਹਨ ।

ਇਸ ਫ਼ਿਲਮ ਦੀ ਕਹਾਣੀ ਸ਼ਰਣ ਨਾਂਅ ਦੀ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ । ਜਿਹੜੀ ਕਈ ਤਰ੍ਹਾਂ ਦੀਆਂ ਮਜ਼ਬੂਰੀਆਂ ਦਾ ਸਾਹਮਣਾ ਕਰਦੀ ਹੈ । ਇੱਕ ਪਾਸੇ ਉਸ ਦੇ ਪੇਕੇ ਹਨ ਤੇ ਦੂਜੇ ਪਾਸੇ ਉਸ ਦੇ ਸਹੁਰੇ ਹਨ।

ਇਹਨਾਂ ਮਜ਼ਬੂਰੀਆਂ ਤੋਂ ਸ਼ਰਣ ਉਭਰ ਪਾਉਂਦੀ ਹੈ ਜਾਂ ਫਿਰ ਮਜ਼ਬੂਰੀਆਂ ਦੇ ਬੋਝ ਥੱਲੇ ਦਬ ਕੇ ਦਮ ਤੋੜ ਜਾਂਦੀ ਹੈ । ਇਹ ਜਾਨਣ ਲਈ ਦੇਖੋ ਫ਼ਿਲਮ ‘ਬਰੂਹਾਂ’ 25 ਅਕਤੂਬਰ ਨੂੰ ਸ਼ਾਮ 7.15 ਵਜੇ ਸਿਰਫ਼ ਪੀਟੀਸੀ ਬਾਕਸ ਆਫ਼ਿਸ ’ਤੇ ।

Related Post