ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ ਬਠਿੰਡਾ ਦੇ ਇਹ ਲੜਕੇ , ਦੇਖੋ ਵੀਡੀਓ

By  Aaseen Khan November 23rd 2018 01:24 PM

ਸਲਮਾਨ ਖਾਨ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ ਬਠਿੰਡਾ ਦੇ ਇਹ ਲੜਕੇ , ਦੇਖੋ ਵੀਡੀਓ , ਉਹ ਕਹਾਵਤ ਹੈ ਨੇ ਜੀ ਕਿ ਰੱਬ ਜਿਨੂੰ ਵੀ ਦਿੰਦਾ ਛੱਪੜ ਫਾੜ ਕੇ ਦਿੰਦਾ। ਅਜਿਹਾ ਹੀ ਹੋਇਆ ਹੈ ਬਠਿੰਡਾ ਦੇ ਰਹਿਣ ਵਾਲੇ ਇਹਨਾਂ ਦੋ ਛੋਟੀ ਉਮਰ ਦੇ ਬੱਚਿਆਂ ਨਾਲ। ਦੱਸ ਦਈਏ ਇਹ ਬੱਚੇ ਸਲਮਾਨ ਖਾਨ ਦੀ ਨਵੀਂ ਆਉਣ ਵਾਲੀ ਫਿਲਮ 'ਭਾਰਤ' 'ਚ ਛੋਟੇ ਪਾਕਿਸਤਾਨੀ ਬੱਚਿਆਂ ਦਾ ਰੋਲ ਨਿਭਾ ਰਹੇ ਨੇ।

https://www.facebook.com/ptcnewsonline/videos/260851244786402/

ਹੋਰ ਪੜ੍ਹੋ : ਸਲਮਾਨ ਖਾਨ ਨੇ ਅਰੁਣਾਚਲ ਪ੍ਰਦੇਸ਼ ਦੇ CM ਤੇ ਕੇਂਦਰੀ ਮੰਤਰੀ ਨਾਲ ਭਜਾਈ ਸਾਈਕਲ , ਦੇਖੋ ਵੀਡੀਓ

ਇਹ ਬੱਚੇ ਸਲਮਾਨ ਖਾਨ ਦੇ ਬਚਪਨ ਦੇ ਰੋਲ 'ਚ ਉਹਨਾਂ ਦੇ ਦੋਸਤ ਦੇ ਰੂਪ 'ਚ ਨਜ਼ਰ ਆਉਣਗੇ। ਫਿਲਮ ਦੇ ਕਰੁ ਦੇ ਕਿਸੇ ਮੈਂਬਰ ਨਾਲ ਬੱਚਿਆਂ ਦੇ ਚਾਚਾ ਜੀ ਦੀ ਦੋਸਤੀ ਸੀ ਤੇ ਉਹਨਾਂ ਬੱਚਿਆਂ ਦੀਆਂ ਫੋਟੋਆਂ ਦਿਖੀਆਂ ਜਿਸ ਕਰਕੇ ਬਠਿੰਡਾ ਦੇ ਇਹ ਬੱਚੇ ਹੁਣ ਸਲਮਾਨ ਖਾਨ ਦੀ ਮੋਸ੍ਟ ਅਵੇਟਡ ਫਿਲਮ 'ਭਾਰਤ' 'ਚ ਨਜ਼ਰ ਆਉਣਗੇ।

 ਫਿਲਮ 'ਭਾਰਤ' 'ਚ ਨਜ਼ਰ ਆਉਣਗੇ

ਦੱਸ ਦਈਏ 'ਭਾਰਤ' ਫਿਲਮ ਦੀ ਸ਼ੂਟਿੰਗ ਲੁਧਿਆਣਾ ਦੇ ਗੁਜਰਾਂਵਾਲਾ ਪਿੰਡ 'ਚ ਹੀ ਚੱਲ ਰਹੀ ਹੈ ਜਿਸ ਦੇ ਲੀਡ ਰੋਲ 'ਚ ਸਲਮਾਨ ਖਾਨ , ਕੈਟਰੀਨਾ ਕੈਫ , ਦਿਸ਼ਾ ਪਾਟਨੀ ਅਤੇ ਤੱਬੂ ਵੀ ਨਜ਼ਰ ਆਉਣਗੇ। ਫਿਲਮ ਨੂੰ ਮਸ਼ਹੂਰ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਲੈ ਕੇ ਲੋਕਾਂ 'ਚ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

Related Post