ਵੇਖੋ ਕਿਵੇਂ ਦਿਲਪ੍ਰੀਤ ਢਿੱਲੋਂ ਨੇ ਖੜਾਕਾ ਕਰ ਕਿਵੇਂ ਕਰਵਾਇਆ 'ਬਜ਼ਾਰ ਬੰਦ'

By  Shaminder April 30th 2020 03:16 PM

ਦਿਲਪ੍ਰੀਤ ਢਿੱਲੋਂ ਮੁੜ ਤੋਂ ਆਪਣੇ ਨਵੇਂ ਅੰਦਾਜ਼ ਅਤੇ ਨਵੇਂ ਗੀਤ ਨਾਲ ਹਾਜ਼ਰ ਹੋ ਚੁੱਕੇ ਹਨ । ਉਨ੍ਹਾਂ ਦਾ ਨਵਾਂ ਗੀਤ ‘ਬਜ਼ਾਰ ਬੰਦ’ ਟਾਈਟਲ ਹੇਠ ਆ ਚੁੱਕਿਆ ਹੈ । ਇਸ ਗੀਤ ‘ਚ ਦੋ ਧਿਰਾਂ ਦੀ ਆਪਸੀ ਰੰਜਸ਼ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਰੰਜਸ਼ ਦਾ ਕਾਰਨ ਇੱਕ ਕੁੜੀ ਹੀ ਹੁੰਦੀ ਹੈ । ਜਿਸ ਨੂੰ ਕਿ ਦੋਵੇਂ ਚਾਹੁੰਦੇ ਹਨ ਅਤੇ ਉਸ ਕੁੜੀ ਦੀਆਂ ਨਜ਼ਰਾਂ ‘ਚ ਖੁਦ ਨੂੰ ਵਧੀਆ ਸਾਬਿਤ ਕਰਨ ਦਾ ਕੋਈ ਵੀ ਮੌਕਾ ਹੱਥੋਂ ਖੁੰਝਣ ਨਹੀਂ ਦਿੰਦੇ ।

https://www.instagram.com/p/B_kbIZongZj/

ਪਰ ਆਖਿਰਕਾਰ ਕੁੜੀ ਤਾਂ ਇੱਕ ਦੇ ਪਿੱਛੇ ਹੀ ਦਿਲ ਹਾਰਦੀ ਹੈ । ਪਰ ਦੋਵਾਂ ਵਿਚੋਂ ਜੇ ਕਿਸੇ ਇੱਕ ‘ਤੇ ਵੀ ਭੀੜ ਬਣਦੀ ਹੈ ਤਾਂ ਦੋਵੇਂ ਇੱਕ ਦੂਜੇ ਦੇ ਹੱਕ ‘ਚ ਨਿੱਤਰ ਆਉਂਦੇ ਹਨ ਅਤੇ ਇੱਕ ਦੂਜੇ ਦਾ ਸਾਥ ਦਿੰਦੇ ਹਨ ।ਗੀਤ ਦੇ ਬੋਲ ਵੀਤ ਬਲਜੀਤ ਦੇ ਲਿਖੇ ਹੋਏ ਹਨ ਅਤੇ ਮਿਊਜ਼ਿਕ ਡੀ.ਜੇ ਫਲੋ ਵੱਲੋਂ ਦਿੱਤਾ ਗਿਆ ਹੈ ।

https://www.instagram.com/p/B_J2s0vHKHa/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਪ੍ਰੀਤ ਢਿੱਲੋਂ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੁੱਛ ‘ਤੇ ਦੁਸ਼ਮਣ’, ‘ਕਬਜ਼ਾ’, ‘ਰੰਗਲੇ ਦੁੱਪਟੇ’, ‘ਵੈਲੀ ਜੱਟ’ ‘ਬੇਬੀ ਗੱਲ ਸੁਣੋ ਸਣੇ ਕਈ ਗੀਤ ਸ਼ਾਮਿਲ ਹਨ । ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਗਾਇਕਾ ਗੁਰਲੇਜ਼ ਅਖਤਰ ਦੇ ਨਾਲ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।

Related Post