ਮਨਾਓ ਆਜ਼ਾਦੀ ਦਾ ਜਸ਼ਨ ਪੀ ਟੀ ਸੀ ਪੰਜਾਬੀ ਦੇ ਨਾਲ, ਵੇਖੋ ਖਾਸ ਪੇਸ਼ਕਸ਼ 'ਯਾਦ ਕਰੋ ਕੁਰਬਾਨੀ' ਅਤੇ 'ਮੇਲਾ ਤੀਆਂ ਦਾ'

By  Rajan Sharma August 14th 2018 10:23 AM

ਇਸ ਵਾਰ ਭਾਰਤ ਆਪਣਾ 72 ਵਾਂ ਆਜ਼ਾਦੀ ਦਿਹਾੜਾ independence day ਮਨਾਉਣਾ ਜਾ ਰਿਹਾ ਹੈ| ਭਾਰਤ ਵਿੱਚ ਵੱਸਦਾ ਪੰਜਾਬ ਵੀਰਾਂ ਦੀ ਧਰਤੀ ਹੈ ਜਿਸਨੇ ਕਈ ਸੂਰਵੀਰਾਂ ਨੂੰ ਜਨਮ ਦਿੱਤਾ ਹੈ ਅਤੇ ਕਈ ਸੂਰਵੀਰਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿਤੀਆਂ ਹਨ| ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਸ ਵਾਰ ਤੁਹਾਡਾ ਆਪਣਾ ਪੀ ਟੀ ਸੀ ਨੈੱਟਵਰਕ PTC ਲੈਕੇ ਆ ਰਿਹਾ ਹੈ ਇੱਕ ਖਾਸ ਪੇਸ਼ਕਸ਼ ਜਿਸਦਾ ਨਾਂ ਹੈ 'ਯਾਦ ਕਰੋ ਕੁਰਬਾਨੀ' ਇਹ ਪ੍ਰੋਗਰਾਮ ਪੀ ਟੀ ਪੰਜਾਬੀ, ਪੀ ਟੀ ਸੀ ਨਿਊਜ਼, ਪੀ ਟੀ ਸੀ ਚੱਕਦੇ, ਪੀ ਟੀ ਸੀ ਢੋਲ ਟੀ ਵੀ, ਤੇ ਪੇਸ਼ ਕੀਤਾ ਜਾਵੇਗਾ|

ਦੁਨੀਆ ਦੇ ਨੰਬਰ ਇੱਕ ਪੰਜਾਬੀ ਚੈਨਲ ਪੀ ਟੀ ਸੀ ਪੰਜਾਬੀ PTC ਤੇ ਤੁਸੀਂ ਇਹ ਪ੍ਰੋਗਰਾਮ ਬੁੱਧਵਾਰ ਸਵੇਰੇ 11 ਵਜੇ ਅਤੇ ਰਾਤੀ 10:30 ਵਜੇ ਦੇਖ ਸਕਦੇ ਹੋ| 'ਯਾਦ ਕਰੋ ਕੁਰਬਾਨੀ' ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਜਿਹਨਾਂ ਨੇ ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਵੱਧ ਚੜਕੇ ਕੇ ਭਾਗ ਲਿਆ| 15 ਅਗਸਤ ਨੂੰ ਆਜ਼ਾਦੀ ਦੇ ਦਿਹਾੜੇ  independence day ਤੇ ਜੰਗ-ਏ-ਆਜ਼ਾਦੀ ਵਿੱਚ ਪੰਜਾਬੀਆਂ ਦੇ ਜੋਗਦਾਨ ਨੂੰ ਕੀਤਾ ਜਾਵੇਗਾ ਸਜਦਾ| ਅੰਗਰੇਜਾਂ ਦੇ ਵਿਰੁੱਧ ਜਿਹੜੇ ਲੋਕਾਂ ਨੇ ਆਪਣੇ ਕਦਮ ਚੁੱਕੇ ਉਸ ਦੌਰਾਨ ਸੱਭ ਤੋਂ ਪਹਿਲੀ ਫਾਂਸੀ ਪੰਜਾਬ ਦੇ ਮੋਹਰ ਸਿੰਘ ਨੂੰ ਦਿੱਤੀ ਗਈ ਸੀ| ਉਹਨਾਂ ਦੀ ਲਾਸਾਨੀ ਸ਼ਹਾਦਤ ਦੇ ਨਾਲ ਯਾਦ ਕੀਤਾ ਜਾਵੇਗਾ ਉਹਨਾਂ ਨੂੰ ਪੀ ਟੀ ਸੀ ਖਾਸ ਪੇਸ਼ਕਸ਼ 'ਯਾਦ ਕਰੋ ਕੁਰਬਾਨੀ' ਵਿੱਚ|

https://www.instagram.com/p/BmdGfA1gw8Z/?taken-by=ptc.network

ਜਿੱਥੇ ਇੱਕ ਪਾਸੇ ਧੂਮਧਾਮ ਨਾਲ ਆਜ਼ਾਦੀ ਦਿਹਾੜਾ independence day ਮਨਾਇਆ ਜਾ ਰਿਹਾ ਹੈ ਓਥੇ ਦੂਜੇ ਪਾਸੇ ਧੀਆਂ ਦਾ ਤਿਊਹਾਰ 'ਤੀਜ' ਵੀ ਮਨਾਇਆ ਜਾ ਰਿਹਾ ਜਿਸਦਾ ਖਾਸ ਪ੍ਰੋਗਰਾਮ 'ਮੇਲਾ ਤੀਆਂ ਦਾ' ਲੈਕੇ ਆ ਰਿਹਾ ਹੈ ਪੀ ਟੀ ਸੀ ਪੰਜਾਬੀ PTC| ਇਸ ਖਾਸ ਪੇਸ਼ਕਸ਼ ਪੰਜਾਬ ਦੀਆਂ 9 ਮਹਿਲਾਂ ਗੀਤਕਾਰਾਂ ਦੇ ਗੀਤ ਪੇਸ਼ ਕਿੱਤੇ ਜਾਣਗੇ ਜਿਵੇਂ ਕਿ ਨਿਸ਼ਾ ਭਾਣੋ, ਅਫਸਾਨਾ ਖਾਨ, ਪ੍ਰੀਤ ਥਿੰਡ, ਅਤੇ ਜੈਸਮੀਨ ਜੱਸੀ ਆਦਿ ਆਪਣੇ ਗੀਤਾਂ ਦਾ ਰੰਗ ਦਿਖਾਉਣਗੇ|

https://www.instagram.com/p/BmdJQhDgZdQ/?taken-by=ptc.network

ਇਹ ਖਾਸ ਪ੍ਰੋਗਰਾਮ ਰਾਤੀ 9 :30 ਵਜੇ ਤੁਸੀਂ ਸਿਰਫ ਪੀ ਟੀ ਸੀ ਪੰਜਾਬੀ ਤੇ ਦੇਖ ਸਕਦੇ ਹੋ| ਤੇ ਫਿਰ ਹੋ ਜਾਓ ਤਿਆਰ ਇਹ ਖਾਸ ਪ੍ਰੋਗਰਾਮ ਦੇਖਣ ਦੇ ਲਈ|

Related Post