ਇੱਕ ਹੱਥ ਨਾ ਹੋਣ ਦੇ ਬਾਵਜੂਦ ਪੰਜਾਬੀ ਇੰਡਸਟਰੀ 'ਚ ਸਿਤਾਰਿਆਂ ਦੇ ਸਿਰ 'ਤੇ ਦਸਤਾਰ ਸਜਾਉਂਦਾ ਹੈ ਇਹ ਸ਼ਖਸ, ਕਰਮਜੀਤ ਅਨਮੋਲ ਨੇ ਸਾਂਝਾ ਕੀਤਾ ਵੀਡੀਓ

By  Aaseen Khan October 23rd 2019 01:41 PM -- Updated: October 23rd 2019 01:58 PM

ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਜਿਹੜੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਆਉਣ ਵਾਲੇ ਪ੍ਰੋਜੈਕਟਸ ਦੇ ਸ਼ੂਟ ਅਤੇ ਸ਼ੂਟਿੰਗ 'ਤੇ ਮਿਲਦੇ ਆਪਣੇ ਖ਼ਾਸ ਦੋਸਤਾਂ ਅਤੇ ਸਖਸ਼ੀਅਤਾਂ ਨੂੰ ਆਪਣੇ ਸਰੋਤਿਆਂ ਦੇ ਰੂ-ਬ-ਰੁ ਕਰਦੇ ਰਹਿੰਦੇ ਹਨ। ਹੁਣ ਉਹਨਾਂ ਇੱਕ ਹੋਰ ਖ਼ਾਸ ਸ਼ਖ਼ਸੀਅਤ ਦੀ ਵੀਡੀਓ ਸਾਂਝੀ ਕੀਤੀ ਹੈ ਜਿਹੜਾ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੇ ਸਿਰ 'ਤੇ ਦਸਤਾਰ ਸਜਾ ਚੁੱਕਿਆ ਹੈ।

 

View this post on Instagram

 

A post shared by Karamjit Anmol (@karamjitanmol) on Oct 23, 2019 at 12:03am PDT

ਇਸ ਵਿਅਕਤੀ ਦਾ ਨਾਮ ਹੈ ਬੇਅੰਤ ਸਿੰਘ ਮਾਵੀ ਜਿਹੜੇ ਵੱਖ ਵੱਖ ਤਰ੍ਹਾਂ ਦੀਆਂ ਪੱਗਾਂ ਬੰਨਣ 'ਚ ਮਾਹਿਰ ਹਨ। ਦੱਸ ਦਈਏ ਬੇਅੰਤ ਸਿੰਘ ਦਾ ਸਿਰਫ਼ ਇੱਕ ਹੱਥ ਹੈ ਪਰ ਇਹ ਉਹਨਾਂ ਦਾ ਕਮਜ਼ੋਰੀ ਨਹੀਂ ਸਗੋਂ ਇਸ ਨੂੰ ਉਹਨਾਂ ਆਪਣੀ ਤਾਕਤ ਬਣਾ ਲਿਆ ਹੈ। ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਫ਼ਿਲਮਾਂ 'ਚ ਜਿਹੜੀਆਂ ਪੱਗਾਂ ਮੇਰੇ ਬੰਨੀਆਂ ਨਜ਼ਰ ਆਉਂਦੀਆਂ ਹਨ ਉਹ ਮਾਵੀ ਹੀ ਬੰਨਦੇ ਹਨ।

ਹੋਰ ਵੇਖੋ : ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' 'ਚ ਜ਼ਰੀਨ ਖ਼ਾਨ ਤੇ ਬਿਨੂੰ ਢਿੱਲੋਂ ਦੀ ਬਣੇਗੀ ਜੋੜੀ

ਦੱਸ ਦਈਏ ਬੇਅੰਤ ਸਿੰਘ ਦੇ ਹੱਥ 'ਚ ਏਨੀ ਸਫਾਈ ਹੈ ਕਿ ਇੰਡਸਟਰੀ 'ਚ ਉਹਨਾਂ ਤੋਂ ਹਰ ਕੋਈ ਪੱਗ ਬਨਵਾਉਣਾ ਚਾਹੁੰਦਾ ਹੈ। ਪਿਛਲੇ ਦਿਨੀਂ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ 'ਚ ਕਰਮਜੀਤ ਅਨਮੋਲ ਦੇ ਨਾਮ ਨਾਲ ਦੁਕਾਨਾਂ 'ਤੇ ਹੁਣ ਪੱਗਾਂ ਅਤੇ ਪਰਨੇ ਵੀ ਵਿਕਣ ਲੱਗੇ ਹਨ। ਹੋ ਸਕਦਾ ਹੈ ਇਸ ਪਿੱਛੇ ਵੱਡੀ ਵਜ੍ਹਾ ਬਿਅੰਤ ਸਿੰਘ ਮਾਵੀ ਹੀ ਹੋਣ।ਕਰਮਜੀਤ ਅਨਮੋਲ ਵੱਲੋਂ ਸਾਂਝਾ ਕੀਤਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 

View this post on Instagram

 

Jionde vasde raho punjabio aina maan satkar den layee

A post shared by Karamjit Anmol (@karamjitanmol) on Oct 15, 2019 at 9:00pm PDT

Related Post