ਗਾਇਕ ਕਿੱਕੀ ਵਿਰਕ ਤੇ ਗੁਰਲੇਜ਼ ਅਖ਼ਤਰ ਦੇ ਇਸ ਗਾਣੇ ਦੀ ਪੂਰੀ ਚੜਾਈ

By  Rupinder Kaler October 4th 2019 05:34 PM

ਗਾਇਕ ਕਿੱਕੀ ਵਿਰਕ ਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗਾਣੇ ‘ਬੇਬੇ ਦੀ ਨੂੰਹ’ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੰਗੀਤ ਕੇ.ਵੀ ਸਿੰਘ ਨੇ ਦਿੱਤਾ ਹੈ । ਗਾਣੇ ਦੇ ਬੋਲ ਵੀ ਕਿੱਕੀ ਵਿਰਕ ਨੇ ਹੀ ਲਿਖੇ ਹਨ ਜਦੋਂ ਕਿ ਵੀਡੀਓ C COMPANY FILMS ਨੇ ਤਿਆਰ ਕੀਤਾ ਹੈ ।

ਗਾਣੇ ਦਾ ਪੂਰਾ ਪ੍ਰੋਜੈਕਟ ਨਵਦੀਪ ਚਾਹਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।ਕਿੱਕੀ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ । ਗੁਰਲੇਜ਼ ਅਖ਼ਤਰ ਤਾਂ ਪੰਜਾਬ ਦੀ ਉਹ ਬੁਲੰਦ ਆਵਾਜ਼ ਹੈ ਜਿਸ ਗਾਣੇ ਨੂੰ ਉਹ ਗਾ ਦੇਣ ਉਹ ਹਿੱਟ ਹੋ ਜਾਂਦਾ ਹੈ ।

Related Post