ਚੰਨਾ ਜੰਡਾਲੀ ਦਾ ਨਵਾਂ ਗੀਤ ‘ਬੇਬੇ ਵਰਗੀ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਪਸੰਦ

By  Shaminder September 10th 2020 03:53 PM

ਚੰਨਾ ਜੰਡਾਲੀ ਦਾ ਨਵਾਂ ਗੀਤ ‘ਬੇਬੇ ਵਰਗੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਉਨ੍ਹਾਂ ਨੇ ਹੀ ਲਿਖੇ ਨੇ ਅਤੇ ਇਸ ਨੂੰ ਕੰਪੋਜ਼ ਵੀ ਉਨ੍ਹਾਂ ਨੇ ਖੁਦ ਹੀ ਕੀਤਾ ਹੈ । ਇਸ ਗੀਤ ਨੂੰ ਜੱਸੀ ਗਿੱਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਚੰਨਾ ਜੰਡਾਲੀ ਨੂੰ ਇਸ ਗੀਤ ਲਈ ਵਧਾਈ ਦਿੱਤੀ ਹੈ । ਇਸ ਗੀਤ ‘ਚ ਚੰਨਾ ਜੰਡਾਲੀ ਨੇ ਇੱਕ ਅਜਿਹੀ ਪਤਨੀ ਦੀ ਗੱਲ ਕੀਤੀ ਹੈ ਜੋ ਬਿਲਕੁਲ ਉਨ੍ਹਾਂ ਦੀ ਬੇਬੇ ਵਾਂਗ ਰਿਐਕਟ ਕਰਦੀ ਹੈ ਅਤੇ ਉਨ੍ਹਾਂ ਦੇ ਨਾਲ-ਨਾਲ ਸਾਰੇ ਪਰਿਵਾਰ ਦੀ ਵੀ ਖੂਬ ਕੇਅਰ ਕਰਦੀ ਹੈ ।

 

View this post on Instagram

 

@channa_jandali bro bhut sohna gaana mubakran mere vllo saari team nu ?? Proud of you brother ?

A post shared by Jassie Gill (@jassie.gill) on Sep 9, 2020 at 11:13pm PDT

ਉਹ ਘਰ ਵਾਲਿਆਂ ਦਾ ਸਿਰਫ ਧਿਆਨ ਹੀ ਨਹੀਂ ਰੱਖਦੀ ਬਲਕਿ ਘਰ ਵਾਲਿਆਂ ਦੀਆਂ ਰਿਵਾਇਤਾਂ ਅਤੇ ਰਸਮਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ ਤੇ ਮਾਡਰਨ ਹੋਣ ਦੇ ਬਾਵਜੂਦ ਆਪਣੀਆਂ ਕਦਰਾਂ ਕੀਮਤਾਂ ਨੂੰ ਬਾਖੂਬੀ ਨਿਭਾਉਣਾ ਜਾਣਦੀ ਹੈ ।

 

View this post on Instagram

 

#comingsoon @starboymusicx @iamdiljot @eypcreations @speedrecords

A post shared by CHANNA JANDALI چنا جندالی✍? (@channa_jandali) on Aug 30, 2020 at 5:57am PDT

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਦੀ ਫੀਚਰਿੰਗ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Related Post