ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਬੇਈਮਾਨ’ ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder June 16th 2020 11:20 AM

ਜੈਸਮੀਨ ਸੈਂਡਲਾਸ ਆਪਣੇ ਨਵੇਂ ਗੀਤ ‘ਬੇਈਮਾਨ’ ਦੇ ਨਾਲ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ । ਉਹ ਇੱਕ ਤੋਂ  ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਬੀਤੇ ਦਿਨ ਵੀ ਉਨ੍ਹਾਂ ਨੇ ਆਪਣੇ ਗੀਤ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ ਅਤੇ ਹੁਣ ਮੁੜ ਤੋਂ ਆਪਣੇ ਨਵੇਂ ਗੀਤ ਦੇ ਨਾਲ ਉਹ ਸਰੋਤਿਆਂ ਦੇ ਨਾਲ ਰੁਬਰੂ ਹੋ ਚੁੱਕੇ ਹਨ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਦੋ ਦਿਲਾਂ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਅਤੇ ਗੀਤ ਦੇ ਬੋਲ ਖੁਦ ਜੈਸਮੀਨ ਨੇ ਲਿਖੇ ਨੇ ।

https://www.instagram.com/p/CBd2Rt-g321/

ਮਿਊਜ਼ਿਕ ਦਿੱਤਾ ਹੈ ਇੰਟੈਂਸ ਨੇ, ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ । ਮਿੱਠੀ ਮਿੱਠੀ, ਬੰਬ ਜੱਟ ਸਣੇ ਕਈ ਗੀਤ ਉਨ੍ਹਾਂ ਨੇ ਗਾਏ ਹਨ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਬਰਸਾਤ’ ਗੀਤ ਕੱਢਿਆ ਸੀ । ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 

https://www.instagram.com/p/CATFcpEgsJW/

ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਇਕ ਗੈਰੀ ਸੰਧੂ ਨਾਲ ਉਨ੍ਹਾਂ ਦੀ ਬਿਹਤਰੀਨ ਟਿਊਨਿੰਗ ਸੀ। ਪਰ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਨੇ ।

Related Post