'ਬੈਸਟ ਮਿਊਜ਼ਿਕ ਵੀਡਿਓ ਆਫ ਰਿਲੀਜੀਅਸ ਗੀਤ( ਨਾਨ- ਟ੍ਰਡੀਸ਼ਨਲ )' ਕੈਟਾਗਿਰੀ ਵਿੱਚ ਗਾਇਕ ਮਨਪ੍ਰੀਤ ਸੰਧੂ ਦੇ ਗਾਣੇ ਕੌਮ ਹੈ ਸ਼ੇਰਾਂ ਨੂੰ ਮਿਲਿਆ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'

By  Rupinder Kaler December 8th 2018 07:35 PM

'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਨੂੰ ਲੈ ਕੇ ਹਰ ਕੋਈ ਐਕਸਾਈਟਿਡ ਹੈ ,ਕਿਉਂਕਿ ਇਹ ਅਵਾਰਡ ਉਸ ਗਾਇਕ ਨੂੰ ਮਿਲ ਰਿਹਾ ਹੈ ਜਿਸ ਦੇ ਗਾਣੇ ਨੂੰ ਲੋਕਾਂ ਨੇ ਵੋਟਿੰਗ ਨਾਲ ਚੁਣਿਆ ਹੈ । ਇਸ ਵਾਰ 'ਬੈਸਟ ਮਿਊਜ਼ਿਕ ਵੀਡਿਓ  ਆਫ  ਰਿਲੀਜੀਅਸ ਗੀਤ( ਨਾਨ- ਟ੍ਰਡੀਸ਼ਨਲ )'  ਕੈਟਾਗਿਰੀ ਵਿੱਚ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018'  ਮਿਲਿਆ ਹੈ ਜੀ ਹਾਂ ਗਾਇਕਾ ਮਨਪ੍ਰੀਤ ਸੰਧੂ  ਨੂੰ ਜਿਹਨਾਂ ਦੇ ਗਾਣੇ ਕੌਮ ਹੈ ਸ਼ੇਰਾਂ ਦੀ ਨੂੰ ਸਭ ਤੋਂ ਵੱਧ ਵੋਟਾਂ ਮਿਲਿਆਂ ਹਨ । ਜਿਸ ਤਰ੍ਹਾਂ ਹੀ ਇਸ ਕੈਟਾਗਿਰੀ ਦੇ ਲਈ ਗਾਇਕਾ ਨੂੰ ਅਵਾਰਡ ਦੇਣ ਲਈ ਨਾਂ ਦਾ ਐਲਾਨ ਕੀਤਾ ਗਿਆ ਤਾਂ ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਮੌਜੂਦ ਦਰਸ਼ਕਾਂ ਦੀ ਭੀੜ ਨੇ ਹੂਟਿੰਗ ਸ਼ੁਰੂ ਕਰ ਦਿੱਤੀ ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਦਰਸ਼ਕ ਇਸ ਅਵਾਰਡ ਸਮਾਰੋਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਕਿਉਂਕਿ  ਉਹਨਾਂ ਦੀ ਮਨਪਸੰਦ ਗਾਇਕਾ ਨੂੰ ਇਹ ਅਵਾਰਡ ਮਿਲਿਆ ਹੈ ।  'ਬੈਸਟ ਮਿਊਜ਼ਿਕ ਵੀਡਿਓ  ਆਫ  ਰਿਲੀਜੀਅਸ ਗੀਤ( ਨਾਨ- ਟ੍ਰਡੀਸ਼ਨਲ)'  ਕੈਟਾਗਿਰੀ ਵਿੱਚ ਇਸ ਵਾਰ ਕਈ ਗਾਣੇ ਸ਼ਾਮਿਲ ਕੀਤੇ ਗਏ ਸਨ ।

Best Music Video Of Religious Song (Non- Traditional)

Song

Artist

Kaum Hai Sheraan Di

Manpreet Sandhu

Satguru Nanak

Preet Harpal

Singh Soldiers

Ravinder Grewal

Takkdi

Kanwar Grewal

Tor Ditta Lalaan Nu

Kamaljeet Neeru

ਪਰ ਇਹਨਾਂ ਸਭ ਨੂੰ ਪਿੱਛੇ ਛੱਡ ਕੇ ਇਸ ਵਾਰ ਬਾਜ਼ੀ ਮਾਰੀ ਹੈ ਜੀ ਗਾਇਕ ਮਨਪ੍ਰੀਤ ਸੰਧੂ  ਨੇ ਜਿਹਨਾਂ ਦੇ ਗਾਣੇ ਕੌਮ ਹੈ ਸ਼ੇਰਾਂ ਦੀ  ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ ।

ਇਸ ਵੋਟਿੰਗ ਦੇ ਅਧਾਰ 'ਤੇ ਗਾਇਕ ਮਨਪ੍ਰੀਤ ਸੰਧੂ  ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018 ' ਦਿੱਤਾ ਗਿਆ ਹੈ । ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਹਰ ਸਾਲ ਕਰਵਾਇਆ ਜਾਂਦਾ ਹੈ । ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ । 2011  ਤੋਂ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ ।

Related Post