ਦੇਖੋ ਪੰਜਾਬ ਦੇ ਲੋਕ ਰੰਗ, ਵਾਇਸ ਆਫ ਪੰਜਾਬ ਦੇ ਬੈਸਟ ਆਫ ਫੋਕ ਰਾਉਂਡ 'ਚ 

By  Rupinder Kaler February 26th 2019 03:54 PM -- Updated: February 26th 2019 04:14 PM

ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਦੇ ਸੀਜ਼ਨ-9 ਫੋਕ ਰਾਉਂਡ 'ਚ ਪੰਜਾਬ ਦੇ ਲੋਕ ਰੰਗ ਦੇਖਣ ਨੂੰ ਮਿਲਣਗੇ । ਇਸ ਸ਼ੋਅ ਵਿੱਚ ਹਿੱਸਾ ਲੈਣ ਆਏ ਨੌਜਵਾਨ ਮੁੰਡੇ ਕੁੜੀਆਂ ਤੋਂ ਫੋਕ ਨਾਲ ਸਬੰਧਿਤ ਗਾਣੇ ਸੁਣੇ ਜਾਣਗੇ । 26  ਫਰਵਰੀ ਨੂੰ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ ਤੇ ਕਮਲ ਖ਼ਾਨ ਨੌਜਵਾਨ ਮੁੰਡੇ ਕੁੜੀਆਂ ਦੀ ਅਵਾਜ਼ ਨੂੰ ਪਰਖਣਗੇ । ਵਾਇਸ ਆਫ ਪੰਜਾਬ ਦੇ ਫੋਕ ਗੀਤ ਮੁਕਾਬਲੇ ਵਿੱਚ ਕਿਹੜਾ ਨੌਜਵਾਨ ਕਿਹੜਾ ਗੀਤ ਸੁਣਾ ਕੇ ਜੱਜਾਂ ਨੂੰ ਖੁਸ਼ ਕਰਦਾ ਹੈ। ਇਹ ਜਾਨਣ ਲਈ ਦੇਖਣਾ ਨਾ ਭੁੱਲਣਾ 26  ਫਰਵਰੀ ਨੂੰ ਪੀਟੀਸੀ ਪੰਜਾਬੀ 'ਤੇ ਵਾਇਸ ਆਫ ਪੰਜਾਬ ਸੀਜ਼ਨ-9 ਸ਼ਾਮ 7.45  ਵਜੇ ।

ਹੋਰ ਵੇਖੋ :ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ‘ਚ ਲੱਗੇਗਾ ਐਂਟਰਟੇਨਮੈਂਟ ਦਾ ਤੜਕਾ, ਕੌਰ-ਬੀ, ਰਾਜਵੀਰ ਜਵੰਦਾ ਤੇ ਲਖਵਿੰਦਰ ਵਡਾਲੀ ਗੀਤਾਂ ਨਾਲ ਬੰਨਣਗੇ ਰੰਗ

https://www.facebook.com/ptcpunjabi/videos/612115095883391/?v=612115095883391

ਵਾਇਸ ਆਫ ਪੰਜਾਬ ਦਾ 1 ਮਾਰਚ ਨੂੰ ਅੰਮ੍ਰਿਤਸਰ ਵਿੱਚ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਇਸ ਸ਼ੋਅ ਦੀ ਗੱਲ ਕੀਤੀ ਜਾਵੇ ਤਾਂ 10 ਦਸੰਬਰ 2018 ਨੂੰ ਇਸ ਸ਼ੋਅ ਦੀ ਸ਼ੁਰੂਆਤ ਹੋਈ ਸੀ । ਇਸ ਸ਼ੋਅ ਲਈ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ । ਪਰ ਇਹਨਾਂ ਮੁੰਡੇ ਕੁੜੀਆਂ ਵਿੱਚੋਂ 5 ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਇਹ ਪੰਜ ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ ਵੱਖ ਰਾਉਂਡ ਨੂੰ ਪਾਰ ਕਰਕੇ ਤੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ 'ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਪਹੁੰਚੇ ਹਨ । ਗੈਂਡ ਫਿਨਾਲੇ ਵਿੱਚ ਇੱਕ ਪ੍ਰਤੀਭਾਗੀ ਨੂੰ ਕੈਨੇਡਾ ਤੋਂ ਡਾਇਰੈਕਟ ਸ਼ਾਮਿਲ ਕੀਤਾ, ਜਿਸ ਦਾ ਹਾਲੇ ਐਲਾਨ ਹੋਣਾ ਹੈ ।

ਹੋਰ ਵੇਖੋ :ਵਾਇਸ ਆਫ ਪੰਜਾਬ ਦਾ ਹਿੱਸਾ ਬਣਨ ਲਈ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਕਰੋ ਵੋਟ ਤੇ ਕਰੋ ਹਾਸਲ ਐਂਟਰੀ ਪਾਸ

https://www.youtube.com/watch?v=hvt2BQ82l7s

ਵਾਇਸ ਆਫ ਪੰਜਾਬ ਵਿੱਚ ਹਿੱਸਾ ਲੈ ਰਹੇ ਇਹਨਾਂ ਪ੍ਰਤੀਭਾਗੀਆਂ ਵਿੱਚੋਂ ਤੁਸੀਂ ਵੀ ਆਪਣੇ ਪਸੰਦ ਦੇ ਪ੍ਰਤੀਭਾਗੀ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ । ਵੋਟ ਕਰਨ ਵਾਲੇ 50 ਲੱਕੀ ਦਰਸ਼ਕਾਂ ਨੂੰ ਇਸ ਸ਼ੋਅ ਨੂੰ ਲਾਈਵ ਵੇਖਣ ਦਾ ਮੌਕਾ ਦਿੱਤਾ ਜਾਵੇਗਾ ਤੇ ਵੋਟ ਕਰਨ ਵਾਲੇ 50 ਲੱਕੀ ਜੋੜਿਆਂ ਨੂੰ ਐਂਟਰੀ ਪਾਸ ਦਿੱਤੇ ਜਾਣਗੇ । ਜੇਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਵਾਇਸ ਆਫ ਪੰਜਾਬ ਦੇ ਐਂਟਰੀ ਪਾਸ ਤਾਂ ਜਲਦੀ ਨਾਲ ਵੋਟ ਕਰੋ। ਵੋਟ ਕਰਨ ਦੀ ਆਖਰੀ ਤਰੀਕ 27 ਫਰਵਰੀ 2019 ਹੈ ।

 

Related Post