ਇਸ ਸ਼ੁੱਕਰਵਾਰ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਦੇਖੋ ਫ਼ਿਲਮ 'ਨਾਦਾਨੀਆਂ'

By  Aaseen Khan September 25th 2019 12:00 PM

ਪੀਟੀਸੀ ਬਾਕਸ ਆਫ਼ਿਸ ਜਿੱਥੇ ਹਰ ਹਫ਼ਤੇ ਨਵੀਆਂ ਅਤੇ ਵੱਖਰੇ ਮੁੱਦਿਆਂ 'ਤੇ ਫ਼ਿਲਮਾਂ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਪਰ ਇਸ ਵਾਰ ਦਰਸ਼ਕਾਂ ਦੀ ਭਾਰੀ ਡਿਮਾਂਡ 'ਤੇ ਬੈਸਟ ਆਫ਼ ਪੀਟੀਸੀ ਬਾਕਸ ਆਫ਼ਿਸ 'ਚ ਫ਼ਿਲਮ 'ਨਾਦਾਨੀਆਂ' ਦਾ ਪ੍ਰੀਮੀਅਰ ਹੋਣ ਜਾ ਰਿਹਾ ਹੈ। ਇਹ ਫ਼ਿਲਮ ਦਰਸਾਏਗੀ ਕਿੰਝ ਅੱਲ੍ਹੜ ਉੱਮਰ ‘ਚ ਲਏ ਗਏ ਫ਼ੈਸਲੇ ਜ਼ਿੰਦਗੀ ‘ਚ ਵੱਡਾ ਸਬਕ ਦਿੰਦੇ ਹਨ।

ਫ਼ਿਲਮ ਦਾ ਸਕ੍ਰੀਨਪਲੇਅ ਬੜੇ ਹੀ ਸੋਹਣੇ ਢੰਗ ਨਾਲ ਬੱਚਿਆਂ ਦੀ ਇਸ ਉਮਰ ਚ ਮਾਨਸਿਕ ਹਾਲਤ ਨੂੰ ਬਿਆਨ ਕਰਦਾ ਹੈ ਅਤੇ ਇਸਦੇ ਨਾਲ ਹੀ ਫ਼ਿਲਮ ਬਚਪਨੇ ਜਾਂ ਕਹਿ ਲਵੋ ਜਵਾਨੀ ਦੇ ਜੋਸ਼ ‘ਚ ਲਏ ਗਏ ਗਲਤ ਫ਼ੈਸਲਿਆਂ ਨੂੰ ਬੜੀ ਬਾਖੂਬੀ ਪੇਸ਼ ਕਰਦੀ ਹੈ ਤੇ ਨੌਜਵਾਨਾਂ ਨੂੰ ਜ਼ਿੰਦਗੀ ਦੇ ਰਾਹ ਤੇ ਸਮਝਦਾਰੀ ਨਾਲ ਸਫ਼ਰ ਕਰਨ ਦਾ ਸੰਦੇਸ਼ ਵੀ ਦਿੰਦੀ ਹੈ।

ਹੋਰ ਵੇਖੋ : 'ਮਾਲਵੇ ਦੀ ਜੱਟੀ' ਦੀ ਅਣਖ ਤੇ ਆਬਰੂ ਦੀ ਦਾਸਤਾਨ ਦਰਸਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਇਹ ਨਵੀਂ ਫ਼ਿਲਮ

ਦੀਪ ਡੁਡਾਨੀ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ 'ਨਾਦਾਨੀਆਂ' ਇਸ ਸ਼ੁੱਕਰਵਾਰ 27 ਸਤੰਬਰ ਨੂੰ ਸ਼ਾਮ 7.45 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲੀ ਹੈ।ਇਸ ਤੋਂ ਇਲਾਵਾ ਨਾਦਾਨੀਆਂ ਫ਼ਿਲਮ ਨੂੰ ਹੁਣ ਦਰਸ਼ਕਾਂ ਵੱਲੋਂ ਪੀਟੀਸੀ ਪਲੇਅ ਐਪ 'ਤੇ ਵੀ ਦੇਖਿਆ ਜਾ ਸਕਦਾ ਹੈ। ਪੀਟੀਸੀ ਪੰਜਾਬੀ ਵੱਲੋਂ ਸ਼ੌਰਟ ਪੰਜਾਬੀ ਫ਼ਿਲਮਾਂ ਲਈ ਦਿੱਤੇ ਗਏ ਵੱਡੇ ਪਲੇਟਫਾਰਮ ਪੀਟੀਸੀ ਬਾਕਸ ਆਫ਼ਿਸ ਜਿਸ ‘ਚ ਹਰ ਹਫ਼ਤੇ ਪਰਿਵਾਰਕ ਅਤੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਘਟਨਾਵਾਂ ਨੂੰ ਦੁਨੀਆਂ ਅੱਗੇ ਪੇਸ਼ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।ਉਮੀਦ ਹੈ ਇਸ ਵਾਰ ਵੀ ਫ਼ਿਲਮ ਨਾਦਾਨੀਆਂ ਦਰਸ਼ਕਾਂ ਦੇ ਦਿਲਾਂ 'ਚ ਘਰ ਕਰ ਜਾਵੇਗੀ।

Related Post