ਗਾਇਕ ਵੀਰ ਦਵਿੰਦਰ ਨੇ ਇਸ ਗੀਤਕਾਰ ਨਾਲ ਬਣਾਈ ਸੀ ਜੋੜੀ, ਇਸ ਗਾਣੇ ਨੇ ਬਣਾਈ ਪਹਿਚਾਣ, ਜਾਣੋਂ ਪੂਰੀ ਕਹਾਣੀ 

By  Rupinder Kaler March 13th 2019 06:35 PM

ਮਹਿਫਿਲ਼ਾ, ਜੱਟ ਜੁਗਾੜੀ ਹੁੰਦੇ ਆ, ਤੇ ਹੋਰ ਬਹੁਤ ਸਾਰੇ ਗੀਤਾਂ ਨਾਲ ਗਾਇਕ ਵੀਰ ਦਵਿੰਦਰ ਦਹਾਕੇ ਤੋਂ ਸਰੋਤਿਆਂ ਦੇ ਦਿਲਾਂ 'ਤੇ ਰਾਜ ਕਰਦੇ ਆ ਰਹੇ ਹਨ । ਵੀਰ ਦਵਿੰਦਰ ਦਾ ਅਸਲੀ ਨਾਂ ਬਲਜਿੰਦਰ ਹੈ । ਵੀਰ ਦਵਿੰਦਰ ਪਿੰਡ ਕੋਟ ਭਾਈ ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹੈ । ਵੀਰ ਦਵਿੰਦਰ ਸਟੇਜ 'ਤੇ ਭਾਵੇਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਸੁਣਾਉਂਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਘੱਟ ਬੋਲਣ ਵਾਲਾ ਸੁਘੜ ਇਨਸਾਨ ਹੈ ।

veer davinder veer davinder

ਵੀਰ ਦਵਿੰਦਰ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਦਵਿੰਦਰ ਦਾ ਸੰਗੀਤਕ ਸਫ਼ਰ 'ਜੁਦਾਈਆਂ ਪੈਣਗੀਆਂ' ਕੈਸੇਟ ਨਾਲ ਸ਼ੁਰੂ ਹੋ ਗਿਆ ਸੀ । ਪਰ ਜਦੋਂ ਉਸ ਨੇ ਗੀਤਕਾਰ ਭਿੰਦਰ ਡੱਬਵਾਲੀ ਨਾਲ ਜੋੜੀ ਬਣਾਈ ਤਾਂ ਉਹ ਕਾਮਯਾਬੀ ਦੀ ਪੌੜੀ ਚੜਦਾ ਗਿਆ ।

veer davinder veer davinder

ਉਸ ਦਾ ਹਰ ਗੀਤ ਹਿੱਟ ਹੁੰਦਾ ਗਿਆ ਤੇ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਸ ਦੀ ਪਹਿਚਾਣ ਬਣ ਗਈ ।

https://www.youtube.com/watch?v=N4SBqFBRfyc

ਕੁਝ ਲੋਕਾਂ ਦਾ ਕਹਿਣਾ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਦੋਗਾਣਿਆਂ ਦੀ ਪਿਰਤ ਦੁਬਾਰਾ ਵੀਰ ਦਵਿੰਦਰ ਨੇ ਹੀ ਪਾਈ ਸੀ। ਬਲਕਾਰ ਸਿੱਧੂ ਤੋਂ ਬਾਅਦ ਬਠਿੰਡੇ ਦੇ ਗਾਇਕਾਂ ਵਿੱਚੋਂ ਵੀਰ ਦਵਿੰਦਰ ਹੀ ਉਹ ਮੋਹਰੀ ਗਾਇਕ ਹੈ ਜਿਸ ਨੇ ਆਪਣੀ ਗਾਇਕੀ ਨਾਲ ਬਠਿੰਡੇ ਵਰਗੇ ਪਿਛੜੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਸੀ ।

veer davinder veer davinder

ਗਾਇਕੀ ਦੇ ਖੇਤਰ ਵਿੱਚ ਕਿਸਮਤ ਅਜਮਾਉਣ ਤੋਂ ਪਹਿਲਾਂ ਵੀਰ ਦਵਿੰਦਰ ਨੇ ਹਰਦੇਵ ਮਾਹੀਨੰਗਲ ਦਾ ਸਾਥ ਕੀਤਾ ਸੀ ਤੇ ਕਈ ਸਾਲ ਉਸ ਤੋਂ ਗਾਇਕੀ ਦੇ ਗੁਰ ਸਿੱਖੇ ਸਨ ।

https://www.youtube.com/watch?v=I1xr0S9bUGY

ਵੀਰ ਦਵਿੰਦਰ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵਿੱਚ 'ਮੋਟਰ 'ਤੇ ਦੱਸ ਤੇਰਾ ਕੀ ਵੇ ਵੈਰੀਆ', 'ਓਹੀ ਟੁੱਟੇ ਦਿਲਾਂ ਦਾ ਸਹਾਰਾ ਹੁੰਦੀ ਐ', 'ਮੈਸੇਜ' ਅਤੇ 'ਗੱਡੀ 'ਚ ਦੋਨਾਲੀ ਰੱਖਾਂ ਬੋਰ ਦੀ' ਵਰਗੇ ਉਸ ਦੇ ਦਰਜਨਾਂ ਗੀਤ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਅਕਸਰ ਗੂੰਜਦੇ ਸੁਣੇ ਜਾ ਸਕਦੇ ਹਨ।

https://www.youtube.com/watch?v=6yxVsg47QLY

Related Post