ਵਿਆਹਾਂ 'ਚ ਹੁਣ ਲਹਿੰਗੇ ਨਹੀਂ ਸੂਟ ਪਾਉਣਗੀਆਂ ਕੁੜੀਆਂ, ਬਰਾਤ ਲੇਟ ਹੋਈ ਤਾਂ ਵੱਡਾ ਜ਼ੁਰਮਾਨਾ, ਕਪੂਰਥਲਾ ਦੇ ਪਿੰਡ ਭਦਾਸ'ਚ ਖ਼ਾਸ ਹਿਦਾਇਤਾਂ

By  Shaminder February 6th 2023 05:28 PM

ਕਪੂਰਥਲਾ ਦੇ ਪਿੰਡ ਭਦਾਸ (Bhadas Village) 'ਚ ਵਿਆਹ 'ਚ ਫਾਲਤੂ ਖਰਚੇ ਰੋਕਣ ਲਈ ਜਾਰੀ ਕੀਤੀਆਂ ਗਈਆਂ ਖ਼ਾਸ ਹਿਦਾਇਤਾਂ।

ਪੰਜਾਬ 'ਚ ਵਿਆਹਾਂ 'ਚ ਵੱਡੇ ਪੱਧਰ 'ਤੇ ਖਰਚ ਕੀਤਾ ਜਾਂਦਾ ਹੈ । ਪਰ ਹੁਣ ਵਿਆਹਾਂ 'ਚ ਹੋਣ ਵਾਲੇ ਫਾਲਤੂ ਖਰਚਿਆਂ ਨੂੰ ਰੋਕਣ ਦੇ ਲਈ ਖ਼ਾਸ ਹਿਦਾਇਤਾਂ ਜਾਰੀ ਕੀਤੀਆਂ ਗਈਆਂ । ਇਨ੍ਹਾਂ ਹਿਦਾਇਤਾਂ ਦਾ ਪਾਲਣ ਨਾ ਕਰਨ 'ਤੇ ਸਜ਼ਾ ਦਾ ਐਲਾਨ ਵੀ ਕੀਤਾ ਗਿਆ ਹੈ ।

Panchayat ,,, image Source : Google

ਹੋਰ ਪੜ੍ਹੋ : ਲਤਾ ਮੰਗੇਸ਼ਕਰ ਡੈੱਥ ਐਨੀਵਰਸਰੀ : ਜਾਣੋ ਕਿਵੇਂ 9 ਸਾਲ ਦੀ ਉਮਰ ‘ਚ ਪਰਫਾਰਮੈਂਸ ਦੌਰਾਨ ਪਿਤਾ ਦੀ ਗੋਦ ‘ਚ ਸੁੱਤੀ

ਇਹ ਮਾਮਲਾ ਹੈ ਕਪੂਰਥਲਾ ਦੇ ਪਿੰਡ ਭਦਾਸ ਦਾ ਜਿੱਥੇ ਸਰਬ ਸੰਮਤੀ ਦੇ ਨਾਲ ਇਹ ਅਨੋਖਾ ਮਤਾ ਪਾਸ ਕੀਤਾ ਗਿਆ ਹੈ । ਪਿੰਡ ਦੇ ਲੋਕਾਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ ।ਇਸ ਮਤੇ 'ਚ ਆਖਿਆ ਗਿਆ ਹੈ ਕਿ ਕੋਈ ਵੀ ਕੁੜੀ ਅਨੰਦ ਕਾਰਜ ਵੇਲੇ ਲਹਿੰਗਾ ਨਹੀਂ ਪਾਏਗੀ ।

Sikh Wedding image Source : Google

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਤਸਵੀਰਾਂ ਹੋ ਰਹੀਆਂ ਵਾਇਰਲ

ਪਿੰਡ 'ਚ ਨਸ਼ੀਲੇ ਪਦਾਰਥਾਂ 'ਤੇ ਪੂਰੇ ਤੌਰ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਜੇ ਕੋਈ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਜਾਂਦਾ ਹੈ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਅਤੇ ਦਸ ਹਜ਼ਾਰ ਰੁਪਏ ਦਾ ਜ਼ੁਰਾਮਾਨਾ ਅਤੇ ਗੁਰਦੁਆਰਾ ਸਾਹਿਬ 'ਚ ਜੋੜਿਆਂ ਦੀ ਸੇਵਾ ਲਗਾਈ ਜਾਵੇਗੀ । ਇਸ ਤੋਂ ਇਲਾਵਾ ਧਾਰਮਿਕ ਸਮਾਗਮਾਂ ਦੇ ਦੌਰਾਨ ਤੁਸੀਂ ਗੁਰਦੁਆਰਾ ਸਾਹਿਬ ਤੋਂ ਲੰਗਰ ਆਪਣੇ ਘਰ ਲੈ ਕੇ ਜਾਂਦੇ ਹੋ ਤਾਂ ਉਸ ਦੇ ਲਈ ਵੀ ਤੁਹਾਨੂੰ ਹਰਜਾਨਾ ਭਰਨਾ ਪਵੇਗਾ ।

Anand Karj,, image Source : Google

ਵਿਆਹ ਦੇ ਲਈ ਸਵੇਰ ਦਾ ਸਮਾਂ ਤੈਅ ਕੀਤਾ ਗਿਆ ਹੈ ਅਤੇ ਜੇ ਕੋਈ ਲੇਟ ਆਉਂਦਾ ਹੈ ਅਤੇ ਦੋਵਾਂ ਪਰਿਵਾਰਾਂ 'ਤੇ ਗਿਆਰਾਂ ਹਜ਼ਾਰ ਦਾ ਜ਼ੁਰਮਾਨਾ ਲਗਾਇਆ ਜਾਵੇਗਾ । ਇਸ ਦੇ ਨਾਲ ਹੀ ਵਿਆਹ ਵਾਲੀ ਕੁੜੀ ਲਾਵਾਂ ਵੇਲੇ ਸੂਟ ਹੀ ਪਾਏਗੀ ਅਤੇ ਮੁਕਲਾਵੇ ਦੀ ਰਸਮ ਦੌਰਾਨ ਸਿਰਫ ਮੁੰਡੇ ਦੇ ਪਰਿਵਾਰ ਵਾਲੇ ਹੀ ਆਉਣਗੇ ।ਇਸ ਤੋਂ ਇਲਾਵਾ ਹੋਰ ਵੀ ਕਈ ਹਿਦਾਇਤਾਂ ਪਿੰਡ ਦੇ ਵੱਲੋਂ ਜਾਰੀ ਕੀਤੀਆਂ ਗਈਆ ਹਨ । ਜਿਨ੍ਹਾਂ ਦੇ ਪਾਲਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।

 

Related Post