ਕੁਝ ਫੋਟੋਗ੍ਰਾਫਰਾਂ ਨੇ ਭਾਗਿਆਸ਼੍ਰੀ ਦੀ ਹੌਟ ਫੋਟੋ ਲੈਣ ਲਈ ਸਲਮਾਨ ਖ਼ਾਨ ਨੂੰ ਇਹ ਗੰਦੀ ਹਰਕਤ ਕਰਨ ਲਈ ਕਿਹਾ, ਪਰ ਸਲਮਾਨ ਦਾ ਜਵਾਬ ਸੁਣਕੇ ਫੋਟੋਗ੍ਰਾਫਰ ਰਹਿ ਗਏ ਦੰਗ

By  Rupinder Kaler May 27th 2020 01:08 PM

‘ਮੈਂਨੇ ਪਿਆਰ ਕੀਆ’ ਦੀ ਹੀਰੋਇਨ ਭਾਗਿਆਸ਼੍ਰੀ ਫ਼ਿਲਮਾਂ ਵਿੱਚ 10 ਸਾਲ ਬਾਅਦ ਵਾਪਸੀ ਕਰਨ ਜਾ ਰਹੀ ਹੈ । ਉਹ ਪ੍ਰਭਾਸ ਦੀ ਅਗਲੀ ਫ਼ਿਲਮ ‘ਜਾਨ’ ਅਤੇ ਕੰਗਨਾ ਰਨਾਵਤ ਨਾਲ ‘ਥਲੈਵੀ’ ਵਿੱਚ ਨਜ਼ਰ ਆਉਣ ਵਾਲੀ ਹੈ । 2019 ਵਿੱਚ ਆਈ ਫ਼ਿਲਮ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਉਹਨਾਂ ਦੇ ਬੇਟੇ ਨੇ ਫ਼ਿਲਮਾਂ ਵਿੱਚ ਕਦਮ ਰੱਖਿਆ ਹੈ । ਹਾਲ ਹੀ ਵਿੱਚ ਭਾਗਿਆਸ਼੍ਰੀ ਨੇ ਇੱਕ ਇੰਟਰਵਿਊ ਵਿੱਚ ਆਪਣੀ ਫ਼ਿਲਮ ‘ਮੈਂਨੇ ਪਿਆਰ ਕੀਆ’ ਨਾਲ ਜੁੜਿਆ ਇੱਕ ਕਿੱਸਾ ਸ਼ੇਅਰ ਕੀਤਾ ਹੈ ।

https://www.instagram.com/p/B_zjf1dHgws/

ਉਹਨਾਂ ਨੇ ਦੱਸਿਆ ਕਿ ਕਿਵੇਂ ਕੁਝ ਫੋਟੋਗਰਾਫਰ ਸਲਮਾਨ ਨਾਲ ਉਹਨਾਂ ਦੀ ਹੌਟ ਤਸਵੀਰ ਲੈਣਾ ਚਾਹੁੰਦੇ ਸਨ । ਪਰ ਸਲਮਾਨ ਖ਼ਾਨ ਦੇ ਇਸ ਜਵਾਬ ਨੇ ਉਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸੀ । ਭਾਗਿਆਸ਼੍ਰੀ ਨੇ ਕਿਹਾ ਕਿ ‘ਉਹ ਫੋਟੋਗ੍ਰਾਫਰ ਸਲਮਾਨ ਖ਼ਾਨ ਤੇ ਮੇਰੀਆਂ ਕੁਝ ਗੈਰ ਜ਼ਰੂਰੀ ਹੌਟ ਤਸਵੀਰਾਂ ਲੈਣੀਆਂ ਚਾਹੁੰਦੇ ਸਨ ।

https://www.instagram.com/p/B-wMAzeHELs/

ਇਸ ਲਈ ਫੋਟੋਗ੍ਰਾਫਰ ਸਲਮਾਨ ਨੂੰ ਇੱਕ ਪਾਸੇ ਲੈ ਗਏ ਤੇ ਕਹਿਣ ਲੱਗੇ ‘ਮੈਂ ਜਦੋਂ ਕੈਮਰਾ ਸੈੱਟ ਕਰਾਂਗਾ ਤਾਂ ਤੁਸੀਂ ਉਸ ਨੂੰ ਫੜਕੇ ਕਿੱਸ ਕਰ ਲੈਣਾ’ ਉਸ ਸਮੇਂ ਅਸੀਂ ਦੋਵੇਂ ਨਵੇਂ ਸੀ ਤਾਂ ਫੋਟੋਗ੍ਰਾਫਰ ਨੂੰ ਲੱਗਿਆ ਕਿ ਉਹ ਉਹਨਾਂ ਤੋਂ ਕੁਝ ਵੀ ਕਰਵਾ ਸਕਦਾ ਹੈ । ਉਸ ਸਮੇਂ ਇਸ ਤਰ੍ਹਾਂ ਦੀਆਂ ਤਸਵੀਰਾਂ ਆਮ ਨਹੀਂ ਸਨ । ਮੈਨੂੰ ਨਹੀਂ ਲੱਗਦਾ ਕਿ ਉਸ ਸਮੇਂ ਸਲਮਾਨ ਜਾਂ ਫੋਟੋਗ੍ਰਾਫਰ ਨੂੰ ਪਤਾ ਸੀ ਕਿ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਹੀ ਹਾਂ ।

ਮੈਂ ਸਲਮਾਨ ਨੂੰ ਕਹਿੰਦੇ ਹੋਏ ਸੁਣਿਆ ‘ਮੈਂ ਇਸ ਤਰ੍ਹਾਂ ਦੀ ਕੋਈ ਵੀ ਹਰਕਤ ਨਹੀਂ ਕਰਨ ਵਾਲਾ , ਜੇਕਰ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਪੋਜ ਚਾਹੀਦਾ ਹੈ ਤਾਂ ਭਾਗਿਆਸ਼੍ਰੀ ਨਾਲ ਗੱਲ ਕਰੋ’।ਸਲਮਾਨ ਖ਼ਾਨ ਦਾ ਇਹ ਜਵਾਬ ਸੁਣ ਕੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋਇਆ ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਬਿਲਕੁਲ ਸੁਰੱਖਿਅਤ ਹਾਂ’ ।

Related Post