ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਵੇਗਾ ਭਾਈ ਦਇਆ ਸਿੰਘ ਜੀ ਦੀ ਆਵਾਜ਼ 'ਚ ਸ਼ਬਦ ਜੋ ਮਾਗਹਿ ਠਾਕੁਰ ਅਪੁਨੇ ਤੇ

By  Pushp Raj February 12th 2022 05:39 PM -- Updated: February 12th 2022 05:51 PM

ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਸ ਲਈ ਹਰ ਹਫ਼ਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਹਜ਼ੂਰੀ ਰਾਗੀ ਭਾਈ ਦਇਆ ਸਿੰਘ ਜੀ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪੀਟੀਸੀ ਰਿਕਾਰਡਸ ਉੱਤੇ ਅੱਜ ਉਨ੍ਹਾਂ ਦਾ ਇੱਕ ਹੋਰ ਸ਼ਬਦ "ਜੋ ਮਾਗਹਿ ਠਾਕੁਰ ਅਪੁਨੇ ਤੇ " ਦਾ ਵਰਲਡ ਪ੍ਰੀਮੀਅਰ 13 ਫਰਵਰੀ ਐਤਵਾਰ ਨੂੰ ਰਿਲੀਜ਼ ਹੋਵੇਗਾ।

ਦੱਸਣਯੋਗ ਹੈ ਕਿ ਭਾਈ ਦਇਆ ਸਿੰਘ ਜੀ ਹਜ਼ੂਰੀ ਰਾਗੀ ਹਨ। ਭਾਈ ਦਇਆ ਸਿੰਘ ਜੀ ਤੇ ਉਨ੍ਹਾਂ ਸਾਥੀ ਆਪਣੇ ਸ਼ਬਦ, ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।

ਪੀਟੀਸੀ ਰਿਕਾਰਡਸ ਉੱਤੇ ਅੱਜ ਯਾਨੀ ਕੀ 1 ਫਰਵਰੀ ਨੂੰ ਉਨ੍ਹਾਂ ਦਾ ਇਹ ਸ਼ਬਦ "ਜੋ ਮਾਗਹਿ ਠਾਕੁਰ ਅਪੁਨੇ ਤੇ " ਦਾ ਵਰਲਡ ਪ੍ਰੀਮੀਅਰ ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੀ ਹੈ।

ਇਸ ਸ਼ਬਦ ਨੂੰ ਭਾਈ ਦਇਆ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ ਤੇ ਉਨ੍ਹਾਂ ਦੇ ਸਾਥੀ ਰਾਗੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਦਾ ਸਿਰਲੇਖ ਹੈ "ਜੋ ਮਾਗਹਿ ਠਾਕੁਰ ਅਪੁਨੇ ਤੇ " , ਗੁਰਬਾਣੀ ਦੇ ਇਸ ਸ਼ਬਦ ਦਾ ਅਰਥ ਹੈ ਕਿ ਜੋ ਵੀ ਸੱਚੇ ਮਨ ਨਾਲ ਅਕਾਲ ਪੁਰਖ ਕੋਲੋਂ ਕੁਝ ਵੀ ਮੰਗਦਾ ਹੈ ਉਹ ਪੂਰਾ ਹੋ ਜਾਂਦਾ ਹੈ। ਅਰਥਾਤ ਰੱਬ ਦਾ ਨਾਂਅ ਲੈਣ ਨਾਲ ਮਨੁੱਖ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਤੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਤੇ ਉਸ ਨੂੰ ਅਸੀਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ।

 ਹੋਰ ਪੜ੍ਹੋ : ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਗਿਆ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ 'ਚ ਸ਼ਬਦ

ਪੀਟੀਸੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੀਟੀਸੀ ਪੰਜਾਬੀ ‘ਤੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਉੱਥੇ ਹੀ ਪੀਟੀਸੀ ਸਿਮਰਨ ‘ਤੇ ਸਿੱਖ ਵਿਰਾਸਤ ਅਤੇ ਸਿੱਖੀ ਨਾਲ ਸਬੰਧਤ ਕੰਟੈਂਟ ਵਿਖਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਪੀਟੀਸੀ ਪੰਜਾਬੀ 'ਤੇ ਸੰਗਤਾਂ ਦੇ ਲਈ ਧਾਰਮਿਕ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਪੰਜਾਬੀ ਸੱਭਿਆਚਾਰ, ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਅਤੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਦੇ ਨਾਲ ਜੁੜੇ ਰਹੋ।

Related Post