ਭਾਈ ਓਂਕਾਰ ਸਿੰਘ ਦਾ ਨਵਾਂ ਸ਼ਬਦ ‘ਨਾਨਕ ਕਲਿ ਵਿਚਿ ਆਇਆ’ ਹੋਇਆ ਰਿਲੀਜ਼

By  Rupinder Kaler November 25th 2020 02:09 PM -- Updated: November 25th 2020 02:17 PM

ਭਾਈ ਓਂਕਾਰ ਸਿੰਘ ਜੀ ਊਨਾ ਵਾਲਿਆਂ ਦਾ ਨਵਾਂ ਸ਼ਬਦ ‘ਨਾਨਕ ਕਲਿ ਵਿਚਿ ਆਇਆ’ ਰਿਲੀਜ਼ ਹੋ ਗਿਆ ਹੈ । ਇਸ ਸ਼ਬਦ ਦਾ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਰਿਕਾਰਡਜ਼ ’ਤੇ ਵਰਲਡ ਪ੍ਰੀਮੀਅਰ ਕੀਤਾ ਗਿਆ ਹੈ । ਭਾਈ ਓਂਕਾਰ ਸਿੰਘ ਜੀ ਊਨਾ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਗਾਏ ਇਸ ਸ਼ਬਦ ਨੂੰ ਮਿਊਜ਼ਿਕ ਪਰਵਿੰਦਰ ਸਿੰਘ ਬੱਬੂ ਨੇ ਦਿੱਤਾ ਹੈ ਜਦੋਂ ਕਿ ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਵੱਲੋਂ ਹੀ ਤਿਆਰ ਕੀਤੀ ਗਈ ਹੈ ।

Bhai Onkar Singh Ji (Una Wale)

ਹੋਰ ਪੜ੍ਹੋ :

ਕਿਸਾਨਾਂ ਦੇ ਦਿੱਲੀ ਧਰਨੇ ’ਚ ਸ਼ਾਮਿਲ ਹੋਣਗੇ ਪੰਜਾਬੀ ਕਲਾਕਾਰ, ਕਲਾਕਾਰਾਂ ਨੇ ਕੀਤਾ ਐਲਾਨ

ਇਨ੍ਹਾਂ ਲੋਕਾਂ ਨੂੰ ਕੋੋਰੋਨਾ ਵਾਇਰਸ ਦਾ ਹੁੰਦਾ ਹੈ ਜ਼ਿਆਦਾ ਖਤਰਾ

ਇਸ ਸ਼ਬਦ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ, ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ‘ਤੇ ਸਰਵਣ ਕਰ ਸਕਦੇ ਹੋ । ਇਸ ਸ਼ਬਦ ‘ਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਆਪਣੇ ਦਰਸ਼ਕਾਂ ਲਈ ਹਰ ਦਿਨ ਨਵੇਂ ਤੋਂ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ ।

 

ਜਿਨ੍ਹਾਂ ਦਾ ਸਿੱਖ ਸੰਗਤਾਂ ਵੱਲੋਂ ਲਾਭ ਉਠਾਇਆ ਜਾ ਰਿਹਾ ਹੈ, ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ । ਇੱਥੇ ਹੀ ਬਸ ਨਹੀਂ ਪੀਟੀਸੀ ਪੰਜਾਬੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ ਤੇ ਪੀਟੀਸੀ ਸਿਮਰਨ ਤੇ ਨਵੇਂ ਤੋਂ ਨਵੇਂ ਧਾਰਮਿਕ ਪ੍ਰੋਗਰਾਮ ਚਲਾਏ ਜਾ ਰਹੇ ਹਨ ।

Related Post