ਪੀਟੀਸੀ ਰਿਕਾਰਡਸ 'ਤੇ ਰਿਲੀਜ਼ ਹੋਇਆ ਭਾਈ ਸਤਿੰਦਰਪਾਲ ਸਿੰਘ ਜੀ ਦੀ ਆਵਾਜ਼ 'ਚ ਸ਼ਬਦ ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ

By  Pushp Raj February 28th 2022 04:53 PM -- Updated: February 28th 2022 05:35 PM

ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਸ ਲਈ ਹਰ ਹਫ਼ਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਹਜ਼ੂਰੀ ਰਾਗੀ ਭਾਈ ਸਤਿੰਦਰਪਾਲ ਸਿੰਘ ਜੀ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪੀਟੀਸੀ ਰਿਕਾਰਡਸ ਉੱਤੇ ਅੱਜ ਉਨ੍ਹਾਂ ਦਾ ਇੱਕ ਹੋਰ ਸ਼ਬਦ "ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ "ਦਾ ਵਰਲਡ ਪ੍ਰੀਮੀਅਰ 28 ਫਰਵਰੀ ਯਾਨੀ ਕਿ ਅੱਜ ਰਿਲੀਜ਼ ਹੋ ਗਿਆ ਹੈ।

ਦੱਸਣਯੋਗ ਹੈ ਕਿ ਭਾਈ ਸਤਿੰਦਰਪਾਲ ਸਿੰਘ ਜੀ ਹਜ਼ੂਰੀ ਰਾਗੀ ਹਨ। ਭਾਈ ਸਤਿੰਦਰਪਾਲ ਸਿੰਘ ਜੀ ਤੇ ਉਨ੍ਹਾਂ ਸਾਥੀ ਆਪਣੇ ਸ਼ਬਦ, ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।

ਪੀਟੀਸੀ ਰਿਕਾਰਡਸ ਉੱਤੇ ਅੱਜ ਯਾਨੀ ਕੀ 25 ਫਰਵਰੀ ਨੂੰ ਉਨ੍ਹਾਂ ਦਾ ਇਹ ਸ਼ਬਦ "ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ " ਦਾ ਵਰਲਡ ਪ੍ਰੀਮੀਅਰ ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੀ ਹੈ।

ਇਸ ਸ਼ਬਦ ਨੂੰ ਭਾਈ ਸਤਿੰਦਰਪਾਲ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ ਤੇ ਉਨ੍ਹਾਂ ਦੇ ਸਾਥੀ ਰਾਗੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਦਾ ਸਿਰਲੇਖ ਹੈ "ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ " , ਗੁਰਬਾਣੀ ਦੇ ਇਸ ਸ਼ਬਦ ਦਾ ਅਰਥ ਹੈ ਕਿ ਜੋ ਵੀ ਸੱਚੇ ਮਨ ਨਾਲ ਪਰਮਾਤਮਾ ਦਾ ਧਿਆਨ ਕਰਦਾ ਹੈ, ਉਸ ਨੂੰ ਸੰਸਾਰ ਦਾ ਹਰ ਸੁਖ ਮਿਲਦਾ ਹੈ। ਅਰਥਾਤ ਰੱਬ ਦਾ ਨਾਂਅ ਲੈਣ ਨਾਲ ਮਨੁੱਖ ਦੀ ਹਰ ਇੱਛਾ ਪੂਰੀ ਹੋ ਜਾਂਦੀ ਹੈ ਤੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਤੇ ਉਸ ਨੂੰ ਅਸੀਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ।

ਹੋਰ ਪੜ੍ਹੋ : ਸੁਣੋ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਜੀ ਦੀ ਆਵਾਜ਼ 'ਚ ਸ਼ਬਦ "ਜਗਤ ਜਲੰਧਾ ਰੱਖ ਲੈ"

ਪੀਟੀਸੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੀਟੀਸੀ ਪੰਜਾਬੀ ‘ਤੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਉੱਥੇ ਹੀ ਪੀਟੀਸੀ ਸਿਮਰਨ ‘ਤੇ ਸਿੱਖ ਵਿਰਾਸਤ ਅਤੇ ਸਿੱਖੀ ਨਾਲ ਸਬੰਧਤ ਕੰਟੈਂਟ ਵਿਖਾਇਆ ਜਾਂਦਾ ਹੈ।

ਇਸ ਦੇ ਨਾਲ ਹੀ ਪੀਟੀਸੀ ਪੰਜਾਬੀ 'ਤੇ ਸੰਗਤਾਂ ਦੇ ਲਈ ਧਾਰਮਿਕ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਪੰਜਾਬੀ ਸੱਭਿਆਚਾਰ, ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਅਤੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਦੇ ਨਾਲ ਜੁੜੇ ਰਹੋ।

Related Post