ਯੰਗਵੀਰ ਦਾ ਇਹ ਕਿਹੋ ਜਿਹਾ ਗੀਤ 'ਭੈਣ ਦੀ ਸ਼ਿੱਕੀ' ,ਵੇਖੋ ਵੀਡਿਓ 

By  Shaminder October 5th 2018 08:25 AM

ਪੰਜਾਬੀ ਗਾਇਕ ਯੰਗਵੀਰ ਇੱਕ ਵਾਰ ਮੁੜ ਤੋਂ ਹਾਜ਼ਰ ਨੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਉਣ ਲਈ । ਇਸ ਵਾਰ ਉਹ ਆਪਣੇ ਨਵੇਂ ਗੀਤ 'ਭੈਣ ਦੀ ਸ਼ਿੱਕੀ' ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ । ਇਸ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਜਿਸ ਨੂੰ ਵੇਖ ਕੇ ਸਹਿਜ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਨੂੰ ਬਹੁਤ ਹੀ ਫਨੀ ਅੰਦਾਜ਼ ਨਾਲ ਗਾਇਆ ਗਿਆ ਹੈ ਅਤੇ ਇਸ 'ਚ ਕੁਝ ਇਸ ਤਰ੍ਹਾਂ ਦਾ ਹੀ ਇਹ ਗੀਤ ਵੀ ਹੋਵੇਗਾ ।

ਹੋਰ ਵੇਖੋ : ਦੋਸਤੀ ਦੀ ਮਿਸਾਲ ਹੋਵੇਗੀ “ਮੰਗਵੀਂ ਕਮੀਜ਼”, ਯੰਗਵੀਰ ਦੀ ਧਮਾਕੇਦਾਰ ਐਂਟਰੀ (ਟੀਜ਼ਰ)

https://www.youtube.com/watch?v=HrZf-9CD0I4

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਗਾਇਕਾਂ ਜੋ ਆਪਣੇ ਗੀਤਾਂ 'ਚ ਨਸ਼ੇ ਅਤੇ ਹਥਿਆਰਾਂ ਦਾ ਜ਼ਿਕਰ ਕਰਦੇ ਸਨ ਅਤੇ ਲੱਚਰ ਗੀਤ ਗਾਉਂਦੇ ਸਨ ਉਨ੍ਹਾਂ ਖਿਲਾਫ ਕਾਰਵਾਈ ਦੀ ਗੱਲ ਆਖੀ ਸੀ । ਜਿਸ ਤੋਂ ਬਾਅਦ ਗਾਇਕਾਂ ਨੂੰ ਉਚਿਤ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਸਨ । ਇਸ ਗੀਤ ਦੇ ਟੀਜ਼ਰ ਨੂੰ ਪਹਿਲੀ ਨਜ਼ਰ ਵੇਖਣ ਤੇ ਤਾਂ ਇਹੀ ਲੱਗਦਾ ਹੈ ਕਿ ਸ਼ਾਇਦ ਯੰਗਵੀਰ ਨੇ ਇਸੇ ਤੋਂ ਪ੍ਰੇਰਿਤ ਹੋ ਕੇ ਹੀ ਇਸ ਗੀਤ ਦੀ ਸਿਰਜਣਾ ਕੀਤੀ ਹੈ ।

ਪਰ ਸੱਚਮੁੱਚ ਇਸੇ ਕਨਸੈਪਟ ਨੂੰ ਧਿਆਨ 'ਚ ਰੱਖਦੇ ਹੋਏ ਇਹ ਗੀਤ ਬਣਾਇਆ ਗਿਆ ਇਹ ਕਹਿਣਾ ਥੋੜਾ ਔਖਾ ਹੈ ਅਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਇਸ ਦਾ ਖੁਲਾਸਾ ਹੋ ਸਕਦਾ ਹੈ । ਪਰ ਇਸ ਗੀਤ ਦੀ ਪਹਿਲੀ ਝਲਕ ਨੂੰ ਵੇਖ ਕੇ ਤਾਂ ਇੰਝ ਹੀ ਪ੍ਰਤੀਤ ਹੁੰਦਾ ਹੈ । ਗੀਤ ਦਾ ਜਿਹੜਾ ਟੀਜ਼ਰ ਜਾਰੀ ਹੋਇਆ ਹੈ ਉਸ ਵਿੱਚ 'ਗਾਲ ਨੀ ਕੱਢਣੀ' ਫੇਮ ਗੀਤਕਾਰ ਵਿੱਕੀ ਗਿੱਲ ਵੀ ਨਜ਼ਰ ਆ ਰਹੇ ਨੇ । ਟੀਜ਼ਰ 'ਚ ਯੰਗਵੀਰ ਅਤੇ ਵਿੱਕੀ ਗਿੱਲ ਕੈਦੀਆਂ ਵਾਲੀ ਡਰੈੱਸ 'ਚ ਨਜ਼ਰ ਆ ਰਹੇ ਨੇ । ਜਿਨ੍ਹਾਂ ਨੂੰ ਥਾਣੇ 'ਚ ਲਿਆਂਦਾ ਗਿਆ ਹੈ । ਇਸ ਗੀਤ ਨੂੰ ਦੇਸੀ ਕਰਿਊ ਨੇ ਮਿਊਜ਼ਿਕ ਦਿੱਤਾ ਹੈ ਜਦਕਿ ਡਾਇਰੈਕਸ਼ਨ ਦਿੱਤੀ ਹੈ ਸੁਖਦੀਪ ਸੁੱਖੀ ਨੇ । ਇਹ ਗੀਤ ਕੁਝ ਹੀ ਦਿਨ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ । ਫਿਲਹਾਲ ਇਸ ਗੀਤ ਨੂੰ ਤਿਆਰ ਕਰਨ ਵਾਲੀ ਟੀਮ ਵੀ ਬਹੁਤ ਐਕਸਾਈਟਿਡ ਹੈ । ਉਸ ਤੋਂ ਵੀ ਜ਼ਿਆਦਾ ਸਰੋਤੇ ਉਤਸ਼ਾਹਿਤ ਨੇ ਕਿ ਇਸ ਗੀਤ 'ਚ ਆਖਿਰ ਕੀ ਵਿਖਾਉਣ ਦੀ ਕੋਸ਼ਿਸ਼ ਯੰਗਵੀਰ ਨੇ ਕੀਤੀ ।ਖੈਰ ! ਇਹ ਸਭ ਤਾਂ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।

Related Post