ਅਨੂਪ ਜਲੋਟਾ ਦੀ ਮਾਂ ਦਾ ਦਿਹਾਂਤ, ਜਲੋਟਾ ਤੋਂ ਮਾਂ ਨੇ ਵੀ ਪੁੱਛਿਆ ਸੀ ਜਸਲੀਨ ਕੌਣ ਹੈ ਤਾਂ ਦਿੱਤਾ ਸੀ ਇਹ ਜਵਾਬ 

By  Rupinder Kaler July 19th 2019 06:14 PM

ਆਪਣੇ ਭਜਨਾਂ ਨਾਲ ਲੋਕਾਂ ਨੂੰ ਮੰਤਰ ਮੁਗਧ ਕਰਨ ਵਾਲੇ ਗਾਇਕ ਅਨੂਪ ਜਲੋਟਾ ਲਈ ਅੱਜ ਦਾ ਦਿਨ ਬਹੁਤ ਹੀ ਬੁਰਾ ਹੈ । ਉਹਨਾਂ ਦੀ ਮਾਂ ਕਮਲਾ ਜਲੋਟਾ ਦਾ ਦਿਹਾਂਤ ਹੋ ਗਿਆ ਹੈ । ਉਹ 85 ਸਾਲਾਂ ਦੇ ਸਨ । ਅਨੂਪ ਦੀ ਮਾਂ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਸਨ । ਉਹਨਾਂ ਦਾ ਦਿਹਾਂਤ ਦੀ ਵਜ੍ਹਾ ਪਤਾ ਨਹੀਂ ਲੱਗ ਸਕੀ । ਇਸ ਸਬੰਧ ਵਿੱਚ ਅਨੂਪ ਜਲੋਟਾ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ।

https://www.instagram.com/p/BoFipLzFk3B/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2014 ਵਿੱਚ ਉਹਨਾਂ ਦੀ ਪਤਨੀ ਮੇਘਾ ਦਾ ਦਿਹਾਂਤ ਹੋ ਗਿਆ ਸੀ । ਅਨੂਪ ਜਲੋਟਾ ਕਾਫੀ ਸੁਰਖੀਆਂ ਵਿੱਚ ਰਹਿੰਦੇ ਹਨ ਬਿੱਗ ਬੌਸ ਸ਼ੋਅ ਦੌਰਾਨ ਉਹ ਉਦੋਂ ਚਰਚਾ ਵਿੱਚ ਆਏ ਸਨ ਜਦੋਂ ਉਹਨਾਂ ਦਾ ਨਾਂਅ ਜਸਲੀਨ ਨਾਲ ਜੁੜਿਆ ਸੀ ।

https://www.instagram.com/p/BoFioVZlK8W/

ਖ਼ਬਰਾਂ ਦੀ ਮੰਨੀਏ ਤਾਂ ਜਸਲੀਨ ਨਾਲ ਨਾਂਅ ਜੁੜਨ ਤੋਂ ਬਾਅਦ ਉਹਨਾਂ ਦੀ ਮਾਂ ਨੇ ਵੀ ਜਲੋਟਾ ਤੋਂ ਪੁੱਛਿਆ ਸੀ ਕਿ ਇਹ ਜਸਲੀਨ ਕੌਣ ਹੈ । ਜਲੋਟਾ ਨੇ ਕਿਹਾ ਸੀ ਕਿ ਜਸਲੀਨ ਭੂਤ ਹੈ ਤੇ ਉਹ ਉਸ ਦੀ ਸਟੂਡੈਂਟ ਹੈ ਤੇ ਹੋਰ ਕੁਝ ਨਹੀਂ ।

Related Post