ਬਾਲੀਵੁੱਡ ਦੇ ਸਿਤਾਰਿਆਂ ਨੇ ਮਿਲਕੇ ਪਾਇਆ ਭੰਗੜਾ, ਬੈੰਕਾਕ 'ਚ ਵਜਿਆ ਪੰਜਾਬੀ ਢੋਲ (ਵੀਡੀਓ)

By  Rajan Sharma June 25th 2018 09:45 AM

ਜਿੱਥੇ ਢੋਲ ਵੱਜਦਾ ਓਥੇ ਭੰਗੜਾ ਪੈਣਾ ਤਾਂ ਲਾਜ਼ਮੀ ਹੁੰਦਾ ਹੈ| ਕਿਉਂ ਕਿ ਢੋਲ ਦੀ ਤਾਲ ਹੀ ਇਸ ਤਰਾਂ ਹੁੰਦੀ ਹੈ ਜਿਸ ਨਾਲ ਭੰਗੜਾ ਖੁਦ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ ਇਨਸਾਨ ਦੇ ਹੱਥਾਂ ਪੈਰਾਂ ਵਿੱਚ ਖੁਦ ਹੀ ਜਾਨ ਜੀ ਆ ਜਾਂਦੀ ਹੈ| ਭਾਵੇਂ ਪਾਲੀਵੁੱਡ ਹੋਵੇਂ ਜਾ ਫਿਰ ਬਾਲੀਵੁੱਡ bollywood ਕਲਾਕਾਰ ਲੋਕ ਜ਼ਿੰਦਗੀ ਦੇ ਹਰ ਇਕ ਪਹਿਲੂ ਨੂੰ ਪੂਰੇ ਨਜਾਰਿਆਂ ਨਾਲ ਜਿਉਂਦੇ ਹਨ| ਬਾਲੀਵੁੱਡ ਹਰ ਸਾਲ ਕੋਈ ਨਾ ਕੋਈ ਐਵਾਰਡ ਸ਼ੋਅ iifa ਕਰਵਾਉਂਦਾ ਰਹਿੰਦਾ ਹੈ| ਅਤੇ ਬਾਲੀਵੁੱਡ ਦੇ ਸਾਰੇ ਵੱਡੇ ਸਿਤਾਰੇ ਓਥੇ ਪਹੁੰਚਦੇ ਹਨ| ਅੱਜ ਕੱਲ ਬੜੇ ਹੀ ਮਸ਼ਹੂਰ ਐਵਾਰਡ ਸ਼ੋਅ ਆਇਫ਼ਾ 2018 ਦੀ ਸ਼ੂਟਿੰਗ ਬੈਂਗਕੋਕ ਵਿੱਚ ਕੀਤੀ ਗਈ ਹੈ| ਅਤੇ ਸਾਰੇ ਸਿਤਾਰੇ ਓਥੇ ਪਹੁੰਚੇ ਹੋਏ ਹਨ|

Rekha At The Press Conference Of IIFA 2018

ਆਇਫ਼ਾ iifa ਵਿੱਚ ਹਮੇਸ਼ਾ ਸਿਤਾਰਿਆਂ ਵਲੋਂ ਤਰਾਂ ਤਰਾਂ ਦੀਆਂ ਪਰਫੋਂਮੇਨਸ ਦਿਤਿਆਂ ਜਾਂਦੀਆਂ ਹਨ| ਪਰ ਇਸ ਵਾਰ ਕੁਝ ਅਲੱਗ ਹੀ ਦੇਖਣ ਨੂੰ ਮਿਲਿਆ ਜਦੋ ਸ਼ੋਅ ਦੀ ਸਟੇਜ ਤੇ ਢੋਲ ਵਜਿਆ ਤੇ ਜੋਰਾਂ ਸ਼ੋਰਾਂ ਨਾਲ ਭੰਗੜਾ ਪਿਆ| ਆਇਫ਼ਾ ਵਲੋਂ ਆਪਣੇ ਇੰਸਟਾਗ੍ਰਾਮ ਦੇ ਪੇਜ਼ ਉੱਪਰ ਇਕ ਵੀਡੀਓ ਸਾਂਝਾ ਕੀਤਾ ਹੈ| ਜਿਸ ਵਿੱਚ ਆਯੂਸ਼ਮਾਨ ਖੁਰਾਣਾ, ਵਰੁਣ ਧਵਨ, ਕਾਰਤਿਕ ਆਰੀਅਨ, ਰਿਤੇਸ਼ ਦੇਸ਼ਮੁਖ ਅਤੇ ਕਰਨ ਜੌਹਰ ਢੋਲ ਤੇ ਭੰਗੜਾ ਪਾ ਰਹੇ ਹਨ| ਪੂਰਾ ਦਾ ਪੂਰਾ ਮਾਹੌਲ ਹੀ ਢੋਲ ਦੀ ਤਾਲ ਤੇ ਨੱਚ ਉਠਿਆ ਹੈ|

https://www.instagram.com/p/BkanSuMnyjU/?taken-by=iifa

ਦਸ ਦੇਈਏ ਕਿ ਇਸ ਵਾਰ ਆਇਫ਼ਾiifa ਦਾ 19 ਵਾਂ ਸੀਜ਼ਨ ਮਨਾਇਆ ਜਾ ਰਿਹਾ ਹੈ ਅਤੇ ਪੂਰਾ ਸ਼ੋਅ ਬੈਂਗਕੋਕ ਵਿੱਚ ਸ਼ੂਟ ਕੀਤਾ ਗਿਆ ਹੈ| ਸਾਰੇ ਸਿਤਾਰੇ ਬਾਲੀਵੁੱਡbollywood ਦੇ ਇਸ ਸੱਭ ਤੋਂ ਵੱਡੇ ਐਵਾਰਡ ਸ਼ੋਅ ਲਈ ਪਹੁੰਚੇ ਹੋਏ ਸਨ| ਅਵਾਰਡਾਂ ਦੀ ਗੱਲ ਕਰੀਏ ਤਾਂ ਇਸ ਵਾਰ ਸੱਭ ਤੋਂ ਬੈਸਟ ਫ਼ਿਲਮ ਦਾ ਐਵਾਰਡ "ਤੁਮਾਰੀ ਸੁਲੂ" ਨੂੰ ਮਿਲਿਆ ਹੈ| ਓਥੇ ਹੀ ਜੇਕਰ ਬੈਸਟ ਅਦਾਕਾਰ ਦਾ ਐਵਾਰਡ ਇਰਫ਼ਾਨ ਖਾਨ ਨੂੰ ਮਿਲਿਆ ਹੈ ਤਾਂ ਬੈਸਟ ਅਦਾਕਾਰਾ ਦਾ ਐਵਾਰਡ ਸ਼੍ਰੀ ਦੇਵੀ ਨੂੰ ਦਿੱਤਾ ਗਿਆ| ਬੈਸਟ ਡਾਇਰੈਕਟਰ ਦਾ ਐਵਾਰਡ ਸਾਕੇਤ ਚੌਧਰੀ ਨੂੰ ਮਿਲਿਆ| ਰਣਬੀਰ ਕਪੂਰ, ਵਰੁਣ ਧਵਨ,ਸ਼੍ਰੱਧਾ ਕਪੂਰ, ਬੋਬੀ ਦਿਓਲ, ਅਰਜੁਨ ਕਪੂਰ ਆਦਿ ਵਲੋਂ ਖਾਸ ਪਰਫੋਰਮੈਂਸ ਦਿਤੀਆਂ ਗਈਆਂ| ਸ਼ੋਅ ਦੌਰਾਨ ਸੱਭ ਦੀਆਂ ਅੱਖਾਂ ਅਦਾਕਾਰਾ ਰੇਖਾ ਉੱਪਰ ਸੀ ਜਿਸ ਨੇ 20 ਸਾਲ ਬਾਅਦ ਸਟੇਜ ਤੇ ਲਾਈਵ ਪਰਫ਼ਾਰ੍ਮ ਕੀਤਾ|

Karan Johar, Arjun Kapoor, Shraddha Kapoor, Varun Dhawan Having Gala Time In IIFA 2018 Karan Johar, Arjun Kapoor, Shraddha Kapoor, Varun Dhawan Having Gala Time In IIFA 2018

Related Post