ਮਲੇਸ਼ੀਆ ਨੂੰ 2-1 ਤੋਂ ਹਰਾਉਂਦਿਆਂ ਭਾਰਤ ਨੇ ਜਿੱਤਿਆ ਹਾਕੀ ਏਸ਼ੀਆ ਕੱਪ

By  Parkash Deep Singh October 23rd 2017 11:06 AM -- Updated: October 26th 2017 11:14 AM

ਭਾਰਤ ਦੀ ਹਾਕੀ ਟੀਮ ਨੇ 22 ਅਕਤੂਬਰ ਨੂੰ ਹਾਕੀ ਏਸ਼ੀਆ ਕੱਪ ਦੇ ਫਾਈਨਲ ਵਿਚ ਮਲੇਸ਼ੀਆ ਨੂੰ ਹਰਾ ਕੇ ਪਿਛਲੇ ਦੱਸ ਸਾਲਾਂ ਦਾ ਸੋਕਾ ਖਤਮ ਕਰ ਦਿੱਤਾ | ਬੰਗਲਾਦੇਸ਼ ਨੂੰ 7 ਗੋਲਾਂ ਦੇ ਫਰਕ ਨਾਲ ਹਰਾ ਕੇ ਅਤੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਦੋ ਵਾਰ ਹਰਾਉਣ ਤੋਂ ਬਾਅਦ, ਭਾਰਤ ਨੇ ਮਲੇਸ਼ੀਆ ਦੀਆਂ ਸਾਰੀਆਂ ਉਮੀਦਾਂ ਨੂੰ ਕੁਚਲਦਿਆ ਹੋਇਆਂ ਇਹ ਟੂਰਨਾਮੈਂਟ ਜਿੱਤਿਆ |

ਭਾਰਤ ਦੀ ਹਾਕੀ ਟੀਮ ਨੇ 2007 ਨੂੰ ਚੇੱਨਈ ਵਿਚ ਆਪਣਾ ਆਖਰੀ ਏਸ਼ੀਆ ਕੱਪ ਜਿੱਤਿਆ ਸੀ ਅਤੇ ਟੀਮ ਕਾਫੀ ਲੰਮੇ ਸਮੇਂ ਤੋਂ ਫਾਰਮ ਵਿਚ ਵਾਪਸੀ ਲਈ ਸੰਘਰਸ਼ ਕਰ ਰਹੀ ਸੀ | ਟੀਮ ਇੰਡੀਆ ਦੇ ਨਵੇਂ ਕੋਚ Marijne Sjoerd ਦੀ ਇਸ ਤੋਂ ਵਧੀਆ ਸ਼ੁਰੂਆਤ ਨਹੀਂ ਸੀ ਹੋ ਸਕਦੀ ਕਿਉਂਕਿ ਇਹ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ |

ਲਲਿਤ ਉਪਾਧਿਆਏ, ਐਸ.ਵੀ. ਸੁਨੀਲ, ਆਕਾਸ਼ਦੀਪ ਸਿੰਘ, ਸਰਦਾਰਾ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਸ਼ਾਨਦਾਰ ਕੋਸ਼ਿਸ਼ ਸਦਕਾ ਭਾਰਤ ਨੇ ਇਸ ਬੇਹੱਦ ਜ਼ਬਰਦਸਤ ਮੁਕਾਬਲੇ ਵਿਚ ਮਲੇਸ਼ੀਆ ਨੂੰ 2 - 1 ਤੋਂ ਹਰਾਇਆ |

ਭਾਰਤ ਦੇ ਪ੍ਰਧਾਨ ਮੰਤਰੀ Narendra Modi ਨੇ ਭਾਰਤੀ ਹਾਕੀ ਟੀਮ ਨੂੰ ਟਵਿੱਟਰ ਤੇ ਵਧਾਈਆਂ ਦਿੰਦਿਆਂ ਕਿਹਾ "ਮਹਾਨ ਖੇਡ, ਸ਼ਾਨਦਾਰ ਜਿੱਤ! ਏਸ਼ੀਆ ਕੱਪ 2017 ਜਿੱਤਣ ਲਈ ਸਾਡੀ ਹਾਕੀ ਟੀਮ ਦੇ ਲਈ ਵਧਾਈ. ਇਸ ਸ਼ਾਨਦਾਰ ਜਿੱਤ 'ਤੇ ਭਾਰਤ ਖੁਸ਼ ਹੈ"

Great game, great win! Congrats to our hockey team for winning the #AsiaCup2017. India rejoices at this stupendous victory. @TheHockeyIndia

— Narendra Modi (@narendramodi) October 22, 2017

Related Post